ਅਮਰ ਹਸਪਤਾਲ ਵੱਲੋਂ ਇਕ ਹਫ਼ਤੇ ਦਾ ਮੁਫਤ ਸਲਾਹ ਕੈਂਪ ਸ਼ੁਰੂ

ਐਸ ਏ ਐਸ ਨਗਰ, 25 ਜਨਵਰੀ (ਜਸਵਿੰਦਰ ਸਿੰਘ) ਮੁਹਾਲੀ ਦੇ ਸੈਕਟਰ 70 ਵਿੱਚ ਸਥਿਤ ਅਮਰ ਹਸਪਤਾਲ ਵੱਲੋਂ ਇਕ ਹਫ਼ਤੇ ਦਾ ਮੁਫਤ ਮੈਡੀਕਲ ਸਲਾਹ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਜ਼ਿਲ੍ਹਾ ਕੋਆਪਰੇਟਿਵ ਬੈਂਕ ਮੁਹਾਲੀ ਦੇ ਚੇਅਰਮੈਨ ਸ. ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਸz. ਸਿੱਧੂ ਨੇ ਕਿਹਾ ਕਿ ਅਸੀਂ ਡਾਕਟਰ ਨੂੰ ਭਗਵਾਨ ਦਾ ਦੂਸਰਾ ਰੂਪ ਮੰਨਦੇ ਹਾਂ ਜਿਹੜੇ ਕਿ ਲੋਕਾਂ ਦੀ ਜਾਨ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਅਮਰ ਹਸਪਤਾਲ ਵੱਲੋਂ ਇਹ ਇਕ ਸ਼ਲਾਘਾ ਯੋਗ ਉਪਰਾਲਾ ਹੈ।

ਇਸ ਮੌਕੇ ਹਸਪਤਾਲ ਦੇ ਸੀਈਓ ਡਾ. ਸਮੀਰ ਕੌਸ਼ਲ ਨੇ ਕਿਹਾ ਕਿ 25 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਫ੍ਰੀ ਕੰਸਲਟੈਂਸ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਸਾਰੀਆਂ ਬਿਮਾਰੀਆਂ ਦੀ ਕੰਸਲਟੇਸ਼ਨ ਮੁਫਤ ਹੈ ਅਤੇ ਇਸ ਕੈਂਪ ਦੌਰਾਨ ਆਰਥੋ, ਗਾਇਨੀ, ਕਾਰਡੀਓ, ਨਿਊਰੋ ਦੇ ਟੈਸਟ ਵਿੱਚ 50 ਫੀਸਦੀ ਛੋਟ ਦਿੱਤੀ ਜਾਵੇਗੀ।

ਇਸ ਮੌਕੇ ਡਾ ਉਮੰਗ ਵਰਮਾ, ਡਾ ਅੰਸ਼ੂ ਸੱਯਦ, ਡਾ ਪੰਕਜ ਗੁਪਤਾ, ਡਾ. ਨੇਹਾ ਅਗਰਵਾਲ, ਸ੍ਰੀ ਰਮੇਸ਼ ਸ਼ਰਮਾ ਅਤੇ ਸਰਦਾਰ ਤਜਿੰਦਰ ਸਿੰਘ ਪੂਨੀਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *