ਅਮਿੱਟ ਪੈੜਾਂ ਛੱਡ ਗਿਆ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਕਰਵਾਇਆ ਸਭਿਆਚਾਰਕ ਸਮਾਗਮ

ਚੰਡੀਗੜ੍ਹ, 7 ਅਪ੍ਰੈਲ (ਸ.ਬ.) ਪੰਜਾਬੀ ਵਿਰਸਾ ਸਭਿਆਚਾਰ ਸੁਸਾਇਟੀ ਵੱਲੋਂ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਪ੍ਰਤੀ ਜਾਗਰੂਕਤਾ ਲਈ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਵਿੱਚ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਟੈਗੋਰ ਥੀਏਅਰ ਚੰਡੀਗੜ੍ਹ ਵਿਖੇ ‘ਪੰਜਾਬੀ ਵਿਰਸਾ 2017’ ਸਮਾਗਮ ਕਰਵਾਇਆ ਗਿਆ|
ਟੈਗੋਰ ਥੀਏਟਰ ਦੇ ਆਡੀਟੋਰੀਅਮ ਵਿੱਚ ਸੀਨੀਅਰ ਸਿਟੀਜਨ ਭਾਈ ਸ਼ਰਨਜੀਤ ਸਿੰਘ ਨਈਅਰ ਵੱਲੋਂ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ| ਉਸ ਤੋਂ ਬਾਅਦ ਐੱਸ ਪੀ ਦੁੱਗਲ ਵੱਲੋਂ ਇੱਕ ਪੰਜਾਬੀ ਗੀਤ ਦੀ ਪੇਸ਼ਕਾਰੀ ਕੀਤੀ| ਬਾਲ ਕਲਾਕਾਰ ਦਿਲਜੋਤ ਸਿੰਘ ਅਤੇ ਸਾਹਿਬ ਸਿੰਘ ਨੇ ਕੋਰਿਓਗ੍ਰਾਫੀ ਕਰਕੇ ਪੂਰੇ ਮਹੌਲ ਨੂੰ ਪੰਜਾਬੀ ਸੱਭਿਆਚਾਰਕ ਮਾਹੌਲ ਨਾਲ ਰੰਗ ਦਿੱਤਾ| ਪ੍ਰੀਤਮ ਰੂਪਾਲ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ ਤੋਂ ਸਰਕਾਰੀ ਮੁਲਾਜਮਾਂ ਵੱਲੋਂ ਮਲਵਈ ਗਿੱਧੇ ਦੀ ਸਫਲ ਪੇਸ਼ਕਾਰੀ ਕੀਤੀ ਗਈ|
ਕੋਚ ਸ ਅਜੀਤ ਸਿੰਘ ਦੀ ਅਗਵਾਈ ਹੇਠ ਰਜਤ ਸ਼ਰਮਾ, ਅਰਸ਼ਬੀਰ ਸਿੰਘ, ਸਤਿੰਦਰ ਸਿੰਘ, ਇਸ਼ਮੀਤ, ਭੰਗੜਾ,  ਰਜਿੰਦਰ ਕੌਰ, ਸੰਦੀਪ ਕੌਰ, ਕਿਰਨਦੀਪ ਕੌਰ, ਮੇਘਨਾ, ਸਿਮਰਨ ਕੌਰ ਅਤੇ ਹੋਰ ਬੱਚੀਆਂ ਨੇ ਗਿੱਧਾ, ਲੁੱਡੀ, ਵਾਢੀ ਨਾਚ, ਭੰਡ ਅਤੇ ਪੰਜਾਬੀ ਨਵੇਂ ਪੁਰਾਣੇ ਗਾਣਿਆਂ ਦੀ ਪੇਸ਼ਕਾਰੀ ਕੀਤੀ ਗਈ|
ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ ਦੀ ਨਿਰਦੇਸ਼ਨਾ ਹੇਠ ਸ਼ਹੀਦ ਏ ਆਜਮ ਭਗਤ ਸਿੰਘ ਜੀ ਤੇ  ਆਧਾਰਿਤ ਦਵਿੰਦਰ ਦਮਨ ਦਾ ਲਿਖਿਆ ਹੋਇਆ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ|
ਸ੍ਰੀ ਅਸ਼ੋਕ ਕੁਮਾਰ ਗੁਪਤਾ, ਡਾਇਰੈਕਟਰ ਡਿਪਲਾਸਟ ਗਰੁੱਪ ਨੇ ਕਿਹਾ ਕਿ ਅੱਜ ਦੇ ਬੱਚੇ ਆਪਣੇ ਸੱਭਿਆਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਤੋਂ ਦੂਰ ਹੋ ਰਹੇ ਹਨ| ਸੁਸਾਇਟੀ ਵੱਲੋਂ ਇਹ ਪ੍ਰੋਗਰਾਮ ਪੇਸ਼ ਕਰਨਾ, ਨੌਜਵਾਨਾਂ ਵਿੱਚ ਸਮਾਜ ਵਿੱਚ ਆਪਣੀ ਬੋਲੀ ਅਤੇ ਸੱਭਿਆਚਾਰ ਪ੍ਰਤੀ ਪਿਆਰ ਪੈਦਾ ਕਰਨਾ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਫੁੱਲਤ ਕਰਨਾ ਹੀ ਮੁੱਖ ਉਦੇਸ਼ ਹੈ ਜਿਸ ਵਿੱਚ ਅਸੀਂ ਸਫਲ ਹੋਏ ਹਾਂ|
ਇਸ ਦੌਰਾਨ ਪ੍ਰੋ: ਰਾਓ ਜਿਨ੍ਹਾਂ ਨੇ ਪੰਜਾਬੀ ਅਤੇ ਪੰਜਾਬੀ ਬੋਲੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ, ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ|
ਇਸ ਮੌਕੇ ਸ. ਸਤਵੀਰ ਸਿੰਘ ਧਨੋਆ ਪ੍ਰਧਾਨ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ, ਸ ਬਲਜੀਤ ਸਿੰਘ ਕੁੰਭੜਾ  ਚੇਅਰਮੈਨ ਮਾਰਕੀਟ ਕਮੇਟੀ ਖਰੜ, ਸ੍ਰੀ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ ਮੋਹਾਲੀ, ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਜਸਵੀਰ ਸਿੰਘ ਮਣਕੂ, ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ ਸੋਹਾਣਾ, ਗੁਰਮੀਤ ਕੌਰ, ਹਰਬਿੰਦਰ ਸਿੰਘ ਸੈਣੀ, ਦੇਵੀ ਦਿਆਲ ਸ਼ਰਮਾਂ-ਪੰਜਾਬੀ ਬਚਾਓ ਮੰਚ, ਹਰਜੀਤ ਸਿੰਘ ਗਿੱਲ, ਮਨਮੋਹਣ ਸਿੰਘ ਲੰਗ, ਪ੍ਰਭਦੀਪ ਸਿੰਘ ਬੋਪਾਰਾਏ, ਰਿਪੁਦਮਣ ਸਿੰਘ ਰੂਪ, ਰਘਬੀਰ ਸਿੰਘ ਤੋਕੀ, ਕੁਲਦੀਪ ਸਿੰਘ ਹੈਪੀ, ਇੰਦਰਪਾਲ ਸਿੰਘ ਧਨੋਆ, ਰਛਪਾਲ ਸਿੰਘ ਪ੍ਰੀਤੀ, ਰਜਿੰਦਰ ਸਿੰਘ ਬੈਦਵਾਣ, ਅਵਤਾਰ ਸਿੰਘ ਰੰਘਰਾ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਵਰਿੰਦਰ ਪਾਲ ਸਿੰਘ, ਪਰਵਿੰਦਰ ਸਿੰਘ ਪੈਰੀ,  ਹਰਦੇਵ ਸਿੰਘ ਜਟਾਣਾ, ਪੀ ਪੀ ਐੱਸ ਬਜਾਜ, ਨਿਰਮਲ ਸਿੰਘ ਬਿਲਿੰਗ, ਕਾਮਰੇਡ ਮੋਹਣ ਸਿੰਘ, ਕਰਨਲ ਡੀ ਪੀ ਸਿੰਘ, ਪ੍ਰੀਤਮ ਸਿੰਘ ਭੋਪਾਲ, ਚਰਨਜੀਤ ਸਿੰਘ ਤਰਮਾਲਾ, ਜੀਤ ਸਿੰਘ, ਰਜਿੰਦਰ ਸਿੰਘ ਮਾਨ, ਬਾਵਾ ਸਿੰਘ, ਕੁਲਦੀਪ ਸਿੰਘ ਭਿੰਡਰ, ਜਗਤਾਰ ਸਿੰਘ ਬਾਰੀਆ, ਕਰਮ ਸਿੰਘ ਮਾਵੀ, ਆਰ ਐਸ ਬੱਲ, ਰਜਿੰਦਰ ਸਿੰਘ ਕਾਲਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *