ਅਮੇਜਨ ਦੇ ਸੰਸਥਾਪਕ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ 19ਵੇਂ ਸਥਾਨ ਤੇ

ਨਵੀਂ ਦਿੱਲੀ, 7 ਮਾਰਚ (ਸ.ਬ.) ਫੋਰਬਸ ਨੇ 2018 ਦੀ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ| ਜਿਸ ਵਿਚ ਅਮੇਜਨ ਦੇ ਸੰਸਥਾਪਕ ਦੇ ਜੈਫ ਬੇਜੋਫ ਨੰਬਰ ਇਕ ਤੇ ਹਨ| ਜੈਫ ਦੀ ਸਾਲਾਨਾ ਕਮਾਈ 112 ਬਿਲੀਅਨ ਡਾਲਰ ਹੈ|
ਉਨ੍ਹਾਂ ਨੇ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ| ਇਸ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 19ਵੇਂ ਨੰਬਰ ਤੇ ਹਨ| ਉਨ੍ਹਾਂ ਦੀ ਕੁੱਲ ਜਾਇਦਾਦ 40.1 ਬਿਲੀਅਨ ਡਾਲਰ ਹੈ| ਉਹ ਪਿਛਲੇ 11 ਸਾਲਾਂ ਤੋਂ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ|

Leave a Reply

Your email address will not be published. Required fields are marked *