ਅਯੋਧਿਆ ਵਿੱਚ ‘ਰਾਮ’ ਦੀ ਮੂਰਤੀ ਬਣਾਉਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ: ਕੇਸ਼ਵ ਪ੍ਰਸਾਦ

ਲਖਨਊ, 3 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯਾ ਨੇ ਕਿਹਾ ਕਿ ਰਾਮ ਮੰਦਰ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁੱਝ ਨਹੀਂ ਕਰ ਸਕਦੇ ਪਰ ਅਯੁੱਧਿਆ ਵਿੱਚ ‘ਰਾਮ’ ਦੀ ਸ਼ਾਨਦਾਰ ਮੂਰਤੀ ਬਣਾਉਣ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੋਈ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਅਸੀ ਉਨ੍ਹਾਂ ਨੂੰ ਦੇਖ ਲਵਾਂਗੇ| ਅਯੋਧਿਆ ਦਾ ਵਿਕਾਸ ਕਰਨ ਲਈ ਸਾਨੂੰ ਕੋਈ ਰੋਕ ਨਹੀਂ ਸਕਦਾ|

Leave a Reply

Your email address will not be published. Required fields are marked *