ਅਰਜਨਟੀਨਾ ਨੂੰ ਹਰਾਉਣ ਵਾਲੀ ਅੰਡਰ-20 ਟੀਮ ਦਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ, 11 ਅਗਸਤ (ਸ.ਬ.) ਸਪੇਨ ਵਿੱਚ ਕੋਟਿਫ ਕੱਪ ਵਿੱਚ ਅਰਜਨਟੀਨਾ ਦੀ ਅੰਡਰ-20 ਟੀਮ ਨੂੰ ਹਰਾਉਣ ਵਾਲੀ ਭਾਰਤੀ ਅੰਡਰ-20 ਟੀਮ ਦਾ ਵਤਨ ਪਰਤਨ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ| ਭਾਰਤੀ ਟੀਮ ਦੇ ਕੋਚ ਪਲਾਇਡ ਪਿੰਟੋ ਨੇ ਕਿਹਾ ਕਿ ਹਰ ਭਾਰਤੀ ਨੂੰ ਇਸ ਜਿੱਤ ਉਤੇ ਮਾਣ ਹੋਣਾ ਚਾਹੀਦਾ ਹੈ|
ਉਨ੍ਹਾਂ ਅੱਗੇ ਕਿਹਾ ਕਿ ਤੁਹਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਅਸੀਂ ਅੰਡਰ-20 ਵਿਸ਼ਵ ਕੱਪ ਦੇ ਉਪ ਜੇਤੂ ਵੈਨੇਜ਼ੁਏਲਾ ਨੂੰ ਗੋਲ ਰਹਿਤ ਡਰਾਅ ਉਤੇ ਰੋਕਿਆ ਸੀ| ਸਾਡੇ ਯੁਵਾ ਖਿਡਾਰੀਆਂ ਨੇ ਵੈਨੇਜ਼ੁਏਲਾ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਅਰਜਨਟੀਨਾ ਦੇ ਖਿਲਾਫ ਉਨ੍ਹਾਂ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਉਚਾ ਕਰ ਲਿਆ ਸੀ| ਕਪਤਾਨ ਅਮਰਜੀਤ ਸਿੰਘ ਨੇ ਵੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ|

Leave a Reply

Your email address will not be published. Required fields are marked *