ਅਰਜਨਟੀਨਾ ਨੇ ਆਪਣੇ ਫੁੱਟਬਾਲ ਕੋਚ ਨੂੰ ਬਰਖਾਸਤ ਕੀਤਾ

ਬਿਊਨਸ ਆਇਰਸ, 11 ਅਪ੍ਰੈਲ (ਸ.ਬ.) ਅਰਜਨਟੀਨਾ ਫੁੱਟਬਾਲ ਮਹਾਸੰਘ ਨੇ ਆਪਣੀ ਰਾਸ਼ਟਰੀ ਟੀਮ ਦੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਕੁਆਲੀਫਾਇੰਗ ਦੌਰ ਵਿੱਚ ਅਜੇ ਤੱਕ ਦੇ ਲਚਰ ਪ੍ਰਦਰਸ਼ਨ ਨੂੰ ਦੇਖ ਕੇ ਕੋਚ ਐਡਗਾਰਡੋ ਬਾਊਜਾ ਨੂੰ ਬਰਖਾਸਤ ਕਰ ਦਿੱਤਾ ਹੈ| ਅਰਜਨਟੀਨੀ ਫੁੱਟਬਾਲ ਸੰਘ (ਏ.ਐਫ.ਏ.) ਦੀ ਨਵੀਂ ਕਾਰਜਕਾਰਨੀ ਨੇ ਪਿਛਲੇ ਮਹੀਨੇ ਹੀ ਅਹੁਦਾ ਸੰਭਾਲਿਆ ਸੀ ਅਤੇ ਉਸ ਨੇ ਇਹ ਪਹਿਲਾ ਵੱਡਾ ਕਦਮ ਉਠਾਇਆ ਹੈ|
ਏ.ਐਫ.ਏ. ਦੇ ਨਵੇਂ ਪ੍ਰਧਾਨ ਕਲਾਊਡੀਓ ਟਾਪੀਆ ਨੇ ਬਾਊਜਾ ਨਾਲ ਸੰਘ ਦੇ ਮੁੱਖ ਦਫਤਰ ਵਿੱਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਹੁਣ ਅਰਜਨਟੀਨਾ ਦੇ ਕੋਚ ਨਹੀਂ ਹਨ| ਵਿਸ਼ਵ ਵਿੱਚ ਨੰਬਰ ਦੋ ਫੁੱਟਬਾਲ ਟੀਮ ਤੇ 1970 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ| ਸਟਾਰ ਸਟ੍ਰਾਈਕਰ ਲਿਓਨਿਲ ਮੇਸੀ ਮੁਅੱਤਲੀ ਦੇ ਕਾਰਨ ਉਸ ਦੇ ਅਗਲੇ ਤਿੰਨ ਮੈਚ ਨਹੀਂ ਖੇਡ ਸਕਣਗੇ| ਪਿਛਲੇ ਮਹੀਨੇ ਬੋਲੀਵੀਆ ਤੋਂ ਹਾਰ ਦੇ ਬਾਅਦ ਅਰਜਨਟੀਨਾ ਪੰਜਵੇਂ ਸਥਾਨ ਤੇ ਖਿਸਕ ਗਿਆ ਹੈ| ਸਿਰਫ ਚੋਟੀ ਦੀਆਂ ਚਾਰ ਟੀਮਾਂ ਹੀ ਵਿਸ਼ਵ ਕੱਪ ਵਿੱਚ ਆਪਣੇ ਆਪ ਹੀ ਜਗ੍ਹਾ ਬਣਾਉਣਗੀਆਂ|

Leave a Reply

Your email address will not be published. Required fields are marked *