ਅਰਜਨਟੀਨਾ ਵਿੱਚ ਦਿਖਾਈ ਦਿੱਤਾ ਏਲੀਅਨ, ਪੁਲੀਸ ਨੇ ਖਿੱਚੀ ਤਸਵੀਰ

ਅਰਜਨਟੀਨਾ,3 ਅਕਤੂਬਰ (ਸ.ਬ.) ਇੱਥੋਂ ਦੇ ਪਾਰਕਿਊ ਮਾਇਤਰੇ ਨਾਲ ਲੱਗਦੇ ਇਕ ਜੰਗਲ ਵਿੱਚ ਪੁਲੀਸ ਨੂੰ ਕੁੱਝ ਅਜੀਬ ਦਿਖਾਈ ਦੇਣ ਦੀ ਸੂਚਨਾ ਮਿਲੀ| ਇੱਥੇ ਜੋ ਵਾਪਰਿਆ ਉਸ ਨੂੰ ਦੇਖ ਪੁਲੀਸ ਵਾਲੇ ਵੀ ਹੈਰਾਨ ਰਹਿ ਗਏ| ਪੁਲੀਸ ਨੇ ਦੱਸਿਆ ਕਿ ਪਹਿਲਾਂ ਕੁੱਝ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਥੇ ਕੁੱਝ ਹੈਰਾਨੀਜਨਕ ਦੇਖਿਆ ਹੈ| ਇਸ ਮਗਰੋਂ ਜਦ ਇਕ ਪੁਲੀਸ ਅਫਸਰ ਇੱਥੋਂ ਲੰਘਿਆ ਤਾਂ ਉਸ ਨੇ ਇਕ ਅਜੀਬ ਪਰਛਾਵਾਂ ਦੇਖਿਆ| ਇਹ ਪੂਰੀ ਤਰ੍ਹਾਂ ਨਾਲ ਏਲੀਅਨਜ਼ ਵਰਗਾ ਲੱਗਦਾ ਸੀ| ਉਸ ਨੇ ਇਸ ਦੀ ਤਸਵੀਰ ਖਿੱਚ ਲਈ| ਗਸ਼ਤ ਕਰ ਰਹੇ ਪੁਲੀਸ ਵਾਲੇ ਵੀ ਇਸ ਨੂੰ ਦੇਖ ਕੇ ਡਰ ਗਏ|
ਪੁਲੀਸ ਨੇ ਦੱਸਿਆ ਕਿ ਪਾਰਕ ਵਿੱਚ ਖੇਡ ਰਹੇ ਬੱਚਿਆਂ ਨੇ ਵੀ ਇਸ ਨੂੰ ਦੇਖਣ ਦਾ ਦਾਅਵਾ ਕੀਤਾ ਸੀ| ਪੁਲੀਸ ਨੂੰ ਵੀ ਭਰੋਸਾ ਹੋ ਗਿਆ ਹੈ ਕਿ ਉਨ੍ਹਾਂ ਨੇ ਜੋ ਦੇਖਿਆ ਉਹ ਇਨਸਾਨ ਬਿਲਕੁਲ ਵੀ ਨਹੀਂ ਸੀ|

Leave a Reply

Your email address will not be published. Required fields are marked *