ਅਰਜਨਟੀਨਾ ਵਿੱਚ 29 ਵਿਅਕਤੀਆਂ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ

ਬਿਊਨਸ ਆਇਰਸ, 30 ਨਵੰਬਰ (ਸ.ਬ.) ਅਰਜਨਟੀਨਾ ਦੀ ਇਕ ਅਦਾਲਤ ਨੇ 1876-1983 ਦੀ ਤਾਨਾਸ਼ਾਹੀ ਦੌਰਾਨ ਅਗਵਾ, ਤਸੀਹੇ ਅਤੇ ਕਤਲ ਦੀਆਂ ਘਟਨਾਵਾਂ ਦੇ ਕਰੀਬ 800 ਮਾਮਲਿਆਂ ਵਿਚ ਸੁਣਵਾਈ ਕਰਦੇ ਹੋਏ 29 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ| ਇੱਥੋਂ ਦੀ ਇਕ ਅਦਾਲਤ ਨੇ ‘ਬਲਾਂਡ ਐਂਗਲ ਆਫ ਡੈਥ’ ਅਤੇ ‘ਦਿ ਟਾਈਗਰ’ ਨਾਂ ਤੋਂ ਮਸ਼ਹੂਰ ਅਪਰਾਧੀਆਂ ਸਮੇਤ ਕੁੱਲ 29 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ| ਤਾਨਾਸ਼ਾਹੀ ਦੌਰਾਨ ਯੁੱਧ ਅਪਰਾਧਾਂ ਦੇ ਹੋਰ ਮਾਮਲਿਆਂ ਵਿਚ 19 ਵਿਅਕਤੀਆਂ ਨੂੰ 8 ਤੋਂ 25 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ| ਮਨੁੱਖੀ ਅਧਿਕਾਰ ਸਮੂਹਾਂ ਦੇ ਅਨੁਮਾਨ ਮੁਤਾਬਕ ਤਾਨਾਸ਼ਾਹੀ ਦੌਰਾਨ ਅਰਜਨਟੀਨਾ ਦੀ ਫੌਜੀ ਸਰਕਾਰ ਨੇ ਲਗਭਗ 30,000 ਲੋਕਾਂ ਦਾ ਕਤਲ ਕੀਤਾ ਸੀ| ਮਾਰੇ ਗਏ ਵਿਅਕਤੀਆਂ ਵਿਚੋਂ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਨਹੀਂ ਹੋਈਆਂ ਸਨ|

Leave a Reply

Your email address will not be published. Required fields are marked *