ਅਰਬ ਦੇਸਾਂ ਅਤੇ ਮਲੇਸ਼ੀਆ ਜਾਣ ਵਾਲੇ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ : ਸਪਰਾ

ਐਸ.ਏ.ਐਸ.ਨਗਰ, 3 ਜੁਲਾਈ (ਸ.ਬ.) ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਸੁਰੱਖਿਅਤ ਅਤੇ ਕਾਨੂੰਨੀ ਤੌਰ ਤੇ ਖਾਸ ਕਰਕੇ ਅਰਬ  ਦੇਸ਼ਾਂ ਅਤੇ ਮਲੇਸ਼ੀਆ ਜਾਣ ਵਾਲੇ ਲੋਕਾਂ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਅਰਬ ਦੇਸ ਜਾਂ ਮਲੇਸ਼ੀਆ ਵਿੱਚ ਜਾਣ ਦਾ ਚਾਹਵਾਨ ਹੈ ਤਾਂ ਉਹ ਵਿਸ਼ੇਸ ਰੂਪ ਵਿੱਚ ਆਪਣੀ ਸੁਰੱਖਿਆ ਅਤੇ ਅਜਿਹੇ ਦੇਸ਼ਾਂ ਵਿੱਚ ਮਿਲਣ ਵਾਲੇ ਕੰਮਾਂ ਬਾਰੇ ਵੀ ਜਾਣਕਾਰੀ ਲੈ ਕੇ ਹੀ ਪੂਰੇ ਧਿਆਨ ਨਾਲ ਜਾਵੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਬ ਦੇਸਾਂ ਅਤੇ ਮਲੇਸੀਆ ਜਾਣ ਵਾਲੇ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਦੇਸ ਦੇ 70 ਫੀਸਦੀ ਬਲਿਊ ਕਾਲਰ ਵਰਕਰ ਜਿਹੜੇ ਕਿ ਭਵਨ ਨਿਰਮਾਣ, ਘਰੇਲੂ ਨੌਕਰ, ਡਰਾਇਵਰ, ਤਕਨੀਕੀ ਕਾਮੇ, ਜਾਂ ਖੇਤਾਂ ਆਦਿ ਵਿਚ ਕੰਮ ਕਰਨ ਵਾਲੇ ਇਨ੍ਹਾਂ ਕਾਮਿਆਂ ਵਿੱਚ ਕੁਝ ਕਾਮੇ ਪੂਰੀ ਤਰ੍ਹਾਂ ਨਾਲ ਆਪਣੇ ਕੰਮ ਦੇ ਮਾਹਿਰ ਹੁੰਦੇ ਹਨ ਜਿਹੜੇ ਕਿ ਅਰਬ ਦੇਸ਼ਾਂ ਜਾਂ ਮਲੇਸ਼ੀਆ ਵਿਚ ਕੰਮ ਕਰਦੇ ਹਨ|  ਉਨ੍ਹਾਂ ਦੱਸਿਆ ਕਿ ਅਜਿਹੇ ਕਾਮੇ ਗੈਰ ਸਰਕਾਰੀ ਨੌਕਰੀ ਦਿਵਾਉਣ ਵਾਲੀਆਂ ਏਜੰਸੀਆਂ ਦੇ ਝਾਂਸੇ ਵਿਚ ਆ ਜਾਂਦੇ ਹਨ| ਜਿਸ ਕਾਰਨ ਉਨ੍ਹਾਂ ਨੂੰ ਉੱਥੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ| ਜਿਸ ਵਿੱਚ ਉਨ੍ਹਾਂ ਨੂੰ ਤਨਖਾਹਾਂ ਨਾਂ ਦੇਣੀਆਂ ਜਾਂ ਦੇਰੀ ਨਾਲ ਦੇਣੀਆਂ, ਵੱਧ ਸਮਾਂ ਕੰਮ ਕਰਾਉਣਾ, ਦੁਰਵਿਵਹਾਰ ਕਰਨਾ, ਪਾਸਪੋਰਟ ਜਬਤ ਕਰਨ ਵਰਗੀਆਂ, ਝੂਠੇ ਅਰੋਪ ਲਗਾਉਣ ਵਰਗੀਆਂ ਸ਼ਿਕਾਇਤਾਂ ਮਿਲਦੀਆਂ ਹਨ| ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਅਰਬ ਦੇਸਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਅਜਿਹੀਆਂ  ਦਰਪੇਸ਼ ਸਮੱਸਿਆਵਾਂ  ਦੇ ਮੱਦੇਨਜਰ ਦਾ ਪਰੋਟੈਕਟਰਜ ਆਫ ਇੰਮੇਗਰੇਟਸ ਵੱਖ ਵੱਖ ਰਾਜਾਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸਾਂ ਵਿਚ ਸਥਾਪਿਤ ਕੀਤੇ ਗਏ ਹਨ|

Leave a Reply

Your email address will not be published. Required fields are marked *