ਅਰਵਿੰਦਰ ਸਿੰਘ ਬਿੰਨੀ ਵਲੋਂ ਚੋਣ ਪ੍ਰਚਾਰ ਤੇਜ

ਐਸ.ਏ.ਐਸ. ਨਗਰ, 6 ਫਰਵਰੀ (ਜਸਵਿੰਦਰ ਸਿੰਘ) ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਸz. ਅਰਵਿੰਦਰ ਸਿੰਘ ਬਿੰਨੀ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਵਾਰਡ ਨੰਬਰ 46 ਵਿਖੇ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਸz. ਬਿੰਨੀ ਨੇ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਿਹਾ ਹੈ ਅਤੇ ਪਾਰਟੀ ਨੇ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ।

ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੇ ਜਿਹੜੇ ਵੀ ਨਵੇਂ ਪ੍ਰੋਜੈਕਟ ਆਏ ਹਨ ਉਹ ਸਾਰੇ ਅਕਾਲੀ ਦਲ ਦੀ ਸਰਕਾਰ ਵਲੋਂ ਹੀ ਲਿਆਂਦੇ ਗਏ ਹਨ ਜਦੋਂਕਿ ਕਾਂਗਰਸ ਪਾਰਟੀ ਹਮੇਸ਼ਾ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟਾਂ ਪਾਉਂਦੀ ਰਹੀ ਹੈ।

Leave a Reply

Your email address will not be published. Required fields are marked *