ਅਰਵਿੰਦ ਗੌਤਮ ਨੂੰ ਸ਼ਿਵਸੈਨਾ ਹਿੰਦ ਦਾ ਸੂਬਾਈ ਮੀਤ ਪ੍ਰਧਾਨ ਬਣਾਇਆ

ਐਸ ਏ ਐਸ ਨਗਰ, 13 ਮਾਰਚ (ਸ.ਬ.) ਸ਼ਿਵ ਸੈਨਾ ਹਿੰਦ ਦੀ ਇੱਕ ਅਹਿਮ ਮੀਟਿੰਗ ਸੀਨੀਅਰ ਆਗੂ ਅਸ਼ਵਨੀ ਅਰੋੜਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਵਿਸ਼ੇਸ ਰੂਪ ਵਿੱਚ ਪਹੁੰਚੇ| ਇਸ ਮੌਕੇ ਹਿੰਦੂ ਨੇਤਾ ਅਰਵਿੰਦ ਗੌਤਮ ਨੂੰ ਸ਼ਿਵ ਸੈਨਾ ਹਿੰਦ ਦਾ ਸੂਬਾਈ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਟ੍ਰਾਈਸਿਟੀ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਇਸ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ| ਜੋ ਪਾਰਟੀ ਦੇ ਸੀਨੀਅਰ ਆਗੂ ਕੀਰਤ ਸਿੰਘ ਮੁਹਾਲੀ, ਉਤਰ ਭਾਰਤ ਦੇ ਚੇਅਰਮੈਨ ਰਜਿੰਦਰ ਧਾਰੀਵਾਲ, ਪਾਰਟੀ ਦੇ ਜਿਲ੍ਹਾ ਪ੍ਰਧਾਨ ਠੇਕੇਦਾਰ ਗਿਆਨ ਚੰਦ ਯਾਦਵ ਕੀ ਅਗਵਾਈ ਵਿੱਚ ਕੰਮ ਕਰ ਰਹੀ ਹੈ| ਇਹ ਕੋਰ ਕਮੇਟੀ ਟ੍ਰਾਈ ਸਿਟੀ ਦੇ ਹਰ ਸੈਕਟਰ ਹਰ ਮੁਹੱਲੇ ਵਿੱਚ ਪਾਰਟੀ ਦੀਆਂ ਇਕਾਈਆਂ ਦਾ ਗਠਨ ਕਰੇਗੀ| ਉਹਨਾਂ ਕਿਹਾ ਕਿ 25 ਮਾਰਚ ਨੂੰ ਲੁਧਿਆਣਾ ਵਿੱਚ ਧਰਮ ਸੰਸਦ ਕੀਤੀ ਜਾ ਰਹੀ ਹੈ| ਇਸ ਮੌਕੇ ਪਾਰਟੀ ਦੇ ਪੰਜਾਬ ਵਾਈਸ ਚੇਅਰਮੈਨ ਰਾਜੇਸ ਮਲਿਕ, ਠੇਕੇਦਾਰ ਗਿਆਨ ਚੰਦ, ਅਰੁਣ ਸ਼ਰਮਾ, ਪੁਨੀਤ ਭਾਰਦਵਾਜ, ਸਤੂ ਬਲੋਰਪੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *