ਅਰਸ਼ਪ੍ਰੀਤ ਕੌਰ ਨੇ ਤੈਰਾਕੀ ਮੁਕਾਬਲਿਆਂ ਵਿੱਚ ਪੰਜ ਸੋਨ ਤਮਗੇ ਜਿੱਤੇ

ਐਸ ਏ ਐਸ ਨਗਰ, 3 ਜੁਲਾਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70, ਮੁਹਾਲੀ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਫਰੀਦਕੋਟ ਵਿਖੇ ਹੋਈ 31ਵੀਂ ਪੰਜਾਬ ਸਟੇਟ ਸਬ ਜੂਨੀਅਰ ਤੈਰਾਕੀ ਚੈਂਪੀਅਨਸ਼ਿਪ-2017 ਵਿੱਚ 10 ਸਾਲ ਉਮਰ ਵਰਗ ਵਿੱਚ 5 ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ| ਅਰਸ਼ਪ੍ਰੀਤ ਕੌਰ ਨੇ 50 ਮੀਟਰ ਫ੍ਰੀ ਸਟਾਇਲ, 50  ਮੀਟਰ ਬੈਕ ਸਟਰੋਕ, 50 ਮੀਟਰ ਬਰੈਸਟ ਸਟਰੋਕ, 100 ਮੀਟਰ ਫ੍ਰੀ ਸਟਾਈਲ ਅਤੇ ਇੰਡੀਵਿਜੂਅਲ ਮੈਡਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ| ਅਰਸ਼ਪ੍ਰੀਤ ਕੌਰ ਨੂੰ ਨੈਸ਼ਨਲ ਸਬ ਜੂਨੀਅਰ ਸਵੀਮਿੰਗ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਲਈ ਪੰਜਾਬ ਦੀ ਟੀਮ ਵਿੱਚ ਚੁਣਿਆ ਗਿਆ ਹੈ| ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਨੇ ਅਰਸ਼ਪ੍ਰੀਤ ਕੌਰ ਦੇ ਮਾਤਾ ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਅਰਸ਼ਪ੍ਰੀਤ ਕੌਰ ਨੂੰ 500 ਰੁਪਏ ਮਹੀਨਾ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ|

Leave a Reply

Your email address will not be published. Required fields are marked *