ਅਰੁਣਾਚਲ ਪ੍ਰਦੇਸ਼ ਵਿੱਚ ਅੱਤਵਾਦੀ ਹਮਲਾ, ਐਨ.ਪੀ.ਪੀ. ਨੇਤਾ ਸਮੇਤ 11 ਦੀ ਮੌਤ

ਈਟਾਨਗਰ, 21 ਮਈ (ਸ.ਬ.) ਅਰੁਣਾਚਲ ਪ੍ਰਦੇਸ਼ ਵਿੱਚ ਅੱਤਵਾਦੀ ਹਮਲੇ ਵਿੱਚ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੇ ਮੌਜੂਦਾ ਵਿਧਾਇਕ ਤਿਰਾਂਗ ਅਬੋ ਅਤੇ 11 ਹੋਰ ਵਿਅਕਤੀਆਂ ਦੀ ਮੌਤ ਹੋ ਗਈ| ਇਸ ਹੈਰਾਨ ਕਰਨ ਵਾਲੇ ਹਮਲੇ ਪਿੱਛੇ ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ ਨਗਾਲੈਂਡ (ਐਨ. ਐਸ. ਸੀ. ਐਨ.) ਦੇ ਅੱਤਵਾਦੀਆਂ ਦੀ ਸਾਜਿਸ਼ ਦੱਸੀ ਜਾ ਰਹੀ ਹੈ| ਤਿਰਾਂਗ ਅਰੁਣਾਚਲ ਪ੍ਰਦੇਸ਼ ਦੀ ਖੋਂਸਾ ਵੈਸਟ ਸੀਟ ਤੋਂ ਵਿਧਾਇਕ ਸਨ| ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਮਾਰੇ ਗਏ|
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਹਮਲੇ ਦੀ ਨਿੰਦਾ ਕੀਤੀ| ਉਨ੍ਹਾਂ ਨੇ ਲਿਖਿਆ,”ਐਨ.ਪੀ.ਪੀ. ਤਿਰਾਂਗ ਅਬੋ, ਉਨ੍ਹਾਂ ਦੇ ਪਰਿਵਾਰ ਅਤੇ ਸੁਰੱਖਿਆ ਕਰਮਚਾਰੀਆਂ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹੈ| ਐਨ. ਪੀ. ਪੀ. ਆਪਣੇ ਵਿਧਾਇਕ ਤਿਰਾਂਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਕਤਲ ਨਾਲ ਹੈਰਾਨ ਅਤੇ ਦੁਖੀ ਹੈ|”
ਉਨ੍ਹਾਂ ਨੇ ਅੱਗੇ ਲਿਖਿਆ,”ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਰਾਜਨਾਥ ਸਿੰਘ ਅਤੇ ਪੀ.ਐਮ.ਓ. ਤੋਂ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ|” ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਉਨ੍ਹਾਂ ਦੇ ਪਰਿਵਾਰ ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ| ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਹਨ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ|

Leave a Reply

Your email address will not be published. Required fields are marked *