ਅਰੁਣ ਜੇਤਲੀ ਦੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ

ਐਸ ਏ ਐਸ ਨਗਰ, 24 ਅਗਸਤ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੁਆ ਵਲੋਂ ਪਾਰਟੀ ਦੇ ਜਿਲ੍ਹਾ ਪ੍ਰਚਾਰ ਮੁਖੀ ਸ੍ਰੀ ਅਸ਼ੋਕ ਝਾ ਦੇ           ਫੇਜ਼ 3 ਬੀ 2 ਵਿਚਲੇ ਦਫਤਰ ਵਿਖੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਅਰੁਣ             ਜੇਤਲੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ| ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ ਵਲੋਂ ਸ੍ਰੀ ਜੇਤਲੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਉਮਾ ਕਾਂਤ ਤਿਵਾੜੀ, ਅਨਿਲ ਕੁਮਾਰ ਗੁੱਡੂ, ਸੋਹਨ ਸਿੰਘ ਅਤੇ ਹੋਰ ਆਗੂ ਅਤੇ ਵਰਕਰ ਹਾਜਿਰ ਸਨ|
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਮੰਡਲ 2 ਦੇ ਪ੍ਰਧਾਨ ਸ੍ਰੀ ਮਦਨ ਗੋਇਲ ਦੀ ਅਗਵਾਈ ਹੇਠ ਫੇਜ਼-11 ਵਿਖੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ| ਇਸ ਮੌਕੇ ਦਮਨਜੀਤ ਸਿੰਘ, ਹੁਸ਼ਿਆਰ ਚੰਦ ਸਿੰਗਲਾ, ਸੰਜੀਵ ਜੋਸ਼ੀ ਅਤੇ ਏ ਐਸ ਗਿੱਲ, ਪੰਡਿਤ ਦਿਨੇਸ਼ ਕੁਮਾਰ ਹਾਜਿਰ ਸਨ|
ਖਰੜ (ਸ਼ਮਿੰਦਰ ਸਿੰਘ) ਇਸੇ ਦੌਰਾਨ ਖਰੜ ਵਿਖੇ ਭਾਜਪਾ ਮੰਡਲ  ਦੇ ਪ੍ਰਧਾਨ ਪਵਨ ਮਨੋਚਾ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ| ਇਸ ਮੌਕੇ 2 ਮਿੰਟ ਲਈ ਮੌਨ ਧਾਰਿਆ ਗਿਆ| ਇਸ ਮੌਕੇ ਜਨਰਲ ਸਕੱਤਰ ਪ੍ਰਤੀਕ ਭੰਡਾਰੀ, ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਕੌਰ ਜਰਨਲ ਸੈਕਟਰੀ ਮਹਿਲਾ ਮੋਰਚਾ, ਮੰਡਲ ਦੇ ਮੀਤ ਪ੍ਰਧਾਨ ਕੁਲਵਿੰਦਰ ਵੀ ਹਾਜਿਰ ਸਨ|

Leave a Reply

Your email address will not be published. Required fields are marked *