ਅਲਜੀਰੀਆ : ਪ੍ਰੀਖਿਆ ਵਿੱਚ ਨਕਲ ਰੋਕਣ ਲਈ ਇੰਟਰਨੈਟ ਬੰਦ

ਅਲਜੀਅਰਸ, 21 ਜੂਨ (ਸ.ਬ.) ਦੁਨੀਆ ਦੇ ਹਰ ਹਿੱਸੇ ਵਿਚ ਵਿਦਿਆਰਥੀ ਨੂੰ ਅੱਗੇ ਵੱਧਣ ਲਈ ਪ੍ਰੀਖਿਆ ਦੇਣੀ ਪੈਂਦੀ ਹੈ| ਪ੍ਰੀਖਿਆ ਵਿਚ ਨਕਲ ਰੋਕਣ ਲਈ ਹਰ ਦੇਸ਼ ਦੀ ਸਰਕਾਰ ਆਪਣੇ ਪੱਧਰ ਤੇ ਨਿਯਮ ਬਣਾਉਂਦੀ ਹੈ| ਹੁਣ ਇਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਇੰਟਰਨੈਟ ਹੀ ਬੰਦ ਕਰ ਦਿੱਤਾ ਹੈ| ਅਲਜੀਰੀਆ ਵਿਚ ਬੀਤੇ ਦਿਨੀਂ ਹਾਈ ਸਕੂਲ ਡਿਪਲੋਮਾ ਪ੍ਰੀਖਿਆਵਾਂ ਸ਼ੁਰੂ ਹੋਈਆਂ ਹਨ ਅਤੇ ਪਹਿਲੇ ਦਿਨ ਤੋਂ ਹੀ ਨਕਲ ਰੋਕਣ ਲਈ ਉਥੇ ਇੰਟਰਨੈਟ ਬਲੈਕਆਊਟ ਕਰ ਦਿੱਤਾ ਗਿਆ ਹੈ|
ਕੁੱਲ 2 ਘੰਟੇ ਲਈ ਪੂਰੇ ਦੇਸ਼ ਵਿਚ ਮੋਬਾਇਲ ਅਤੇ ਫਿਕਸਡ ਇੰਟਰਨੈਟ ਠੱਪ ਰਿਹਾ| ਅਲਜੀਰੀ ਟੈਲੀਕਾਮ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਇੰਟਰਨੈਟ ਸੇਵਾ ਰੋਕ ਦਿੱਤੀ ਗਈ ਸੀ ਤਾਂ ਜੋ ਹਾਈ ਸਕੂਲ ਡਿਪਲੋਮਾ ਟੈਸਟ ਬਿਨਾਂ ਰੁਕਾਵਟ ਦੇ ਪੂਰਾ ਹੋ ਸਕੇ| ਜ਼ਿਕਰਯੋਗ ਹੈ ਕਿ ਜਦੋਂ ਤੱਕ ਇਹ ਪ੍ਰੀਖਿਆਵਾਂ ਚੱਲਣਗੀਆਂ ਉਦੋਂ ਤੱਕ 7 ਲੱਖ ਵਿਦਿਆਰਥੀਆਂ ਨੂੰ ਨਕਲ ਤੋਂ ਰੋਕਣ ਲਈ ਇੰਟਰਨੈਟ ਬਲੈਕਆਊਟ ਜਾਰੀ ਰਹੇਗਾ| ਸੋਮਵਾਰ ਤੱਕ ਇਹ ਪ੍ਰੀਖਿਆਵਾਂ ਹੋਣੀਆਂ ਹਨ|
ਟੈਲੀਕਾਮ ਐਸੋਸੀਏਸ਼ਨ 1+”1 ਦੇ ਪ੍ਰਧਾਨ ਅਲੀ ਕਹਿਲਾਨੇ ਮੁਤਾਬਕ ਆਪਰੇਟਰਸ ਲਈ ਸਰਕਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਜਰੂਰੀ ਹੈ| ਸਿੱਖਿਆ ਮੰਤਰੀ ਨੌਰੀਆ ਬੇਨਘਾਰਬਿਟ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਤੇ ਮੈਟਲ ਡਿਟੈਕਟਰ ਲਗਾਏ ਗਏ ਹਨ| ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਉਨ੍ਹਾਂ ਥਾਵਾਂ ਤੇ ਵੀ ਜੈਮਰਸ ਅਤੇ ਨਿਗਰਾਨੀ ਕੈਮਰੇ ਲਗਾਏ ਗਏ ਹਨ, ਜਿੱਥੇ ਪ੍ਰਸ਼ਨ ਪੱਤਰ ਛੱਪਦੇ ਹਨ|

Leave a Reply

Your email address will not be published. Required fields are marked *