ਅਲਜੀਰੀਆ ਵਿੱਚ ਆਤਮ-ਘਾਤੀ ਹਮਲੇ ਦੌਰਾਨ ਹਮਲਾਵਰ ਦੀ ਮੌਤ

ਅਲਜੀਅਰਜ ਸਿਟੀ, 27 ਫਰਵਰੀ (ਸ.ਬ.) ਅਲਜੀਰੀਆ ਦੇ ਪੂਰਬੀ ਸ਼ਹਿਰ ਕੌਨਸਟੇਨਟਾਈਨ ਵਿੱਚ ਅੱਜ ਇਕ ਅੱਤਵਾਦੀ ਨੇ ਪੁਲੀਸ   ਸਟੇਸ਼ਨ ਤੇ ਬੰਬ ਨਾਲ ਹਮਲਾ ਕਰ ਦਿੱਤਾ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਇਮਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ| ਹਾਲਾਂਕਿ ਇਸ ਹਮਲੇ ਦੌਰਾਨ ਦੋ ਪੁਲੀਸ ਅਧਿਕਾਰੀ ਜ਼ਖਮੀ ਹੋਏ ਹਨ|
ਸੂਤਰਾਂ ਵੱਲੋਂ ਦੱਸਿਆ ਗਿਆ ਹੈ ਕਿ ਹਮਲਾਵਰ ਨੇ ਆਪਣੇ ਸਰੀਰ ਨਾਲ ਧਮਾਕਾਖੇਜ਼ ਬੈਲਟ ਬੰਨ ਰੱਖੀ ਸੀ| ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਪੁਲੀਸ ਕੈਂਪ ਦੇ ਅੰਦਰ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਸਨ ਉਦੋਂ ਅਚਾਨਕ ਅੱਤਵਾਦੀ ਨੇ ਪੁਲੀਸ ਸਟੇਸ਼ਨ ਤੇ ਬੰਬ ਨਾਲ ਹਮਲਾ ਕਰ ਦਿੱਤਾ|  ਪਰ ਪੁਲੀਸ ਕਰਮਚਾਰੀਆਂ ਨੇ ਉਸ ਨੂੰ ਪੁਲੀਸ ਪਰਿਵਾਰਕ ਰਿਹਾਇਸ਼ ਵਾਲੀ ਇਮਾਰਤ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਅੱਤਵਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਦੇਸ਼ ਦੇ ਅੰਦਰੂਨੀ ਸੁਰੱਖਿਆ ਮੰਤਰੀ ਨੌਰੀਦੀਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ|

Leave a Reply

Your email address will not be published. Required fields are marked *