ਅਲਜੀਰੀਆ ਵਿੱਚ ਮਨੁੱਖੀ ਤਸਕਰਾਂ ਦੀ ਕੈਦ ਵਿੱਚੋਂ ਛੁਡਾਏ ਗਏ 93 ਬੱਚੇ

ਅਲਜੀਅਰਾ, 19 ਨਵੰਬਰ (ਸ.ਬ.) ਅਲਜੀਰੀਆ ਵਿਚ ਅਧਿਕਾਰੀਆਂ ਨੇ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚੇ ਮੁਕਤ ਕਰਵਾਏ ਹਨ| ਅਲਜੀਰੀਆ ਦੇ ਪੁਲਸ ਵਿਭਾਗ ਤੇ ਸੋਸ਼ਲ ਸਹਾਇਕ ਬਿਊਰੋ ਦੇ ਸੂਤਰਾਂ ਨੇ ਦੱਸਿਆ,”ਅਲਜੀਰੀਆ ਦੇ ਸੁਰੱਖਿਆ ਬਲਾਂ ਨੇ ਇਕ ਹਫਤੇ ਵਿਚ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚਿਆਂ ਨੂੰ ਮੁਕਤ ਕਰਵਾਇਆ| ਇਨ੍ਹਾਂ ਵਿਚ ਨਾਈਜਰ ਦੇ 60 ਬੱਚੇ ਹਨ| ਇਨ੍ਹਾਂ ਬੱਚਿਆਂ ਤੋਂ ਅਲਜੀਅਰਸ ਵਿਚ ਭੀਖ ਮੰਗਣ ਦਾ ਕੰਮ ਕਰਵਾਇਆ ਜਾਂਦਾ ਸੀ|”
ਸੂਤਰਾਂ ਨੇ ਦੱਸਿਆ ਕਿ ਪਹਿਲੀ ਮੁਹਿੰਮ 5 ਦਿਨ ਚਲਾਈ ਗਈ ਜਿਸ ਵਿਚ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ 39 ਬੱਚਿਆਂ ਨੂੰ ਛੁਡਵਾਇਆ ਗਿਆ| ਬੀਤੇ ਵੀਰਵਾਰ ਨੂੰ ਦੂਜੀ ਮੁਹਿੰਮ ਵਿਚ 54 ਬੱਚਿਆਂ ਨੂੰ ਮੁਕਤ ਕਰਵਾਇਆ ਗਿਆ| ਇਨ੍ਹਾਂ ਵਿਚੋਂ 28 ਬੱਚੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਹੀਂ ਸਨ| ਇਨ੍ਹਾਂ ਬੱਚਿਆਂ ਨੂੰ ਨਾਈਜਰ ਤੋਂ ਲਿਆਇਆ ਗਿਆ ਸੀ| ਮੁਕਤ ਕਰਵਾਏ ਗਏ ਇਨ੍ਹਾਂ ਬੱਚਿਆਂ ਨੂੰ ਉੱਪਰੀ ਅਲਜੀਅਰਸ ਵਿਚ ਸੋਸ਼ਲ ਸਹਾਇਕ ਦੇ ਯਤੀਮਖਾਨੇ ਵਿਚ ਰੱਖਿਆ ਗਿਆ ਹੈ ਅਤੇ ਸਾਰੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਬਿਹਤਰ ਹੈ| ਵਰਨਣਯੋਗ ਹੈ ਕਿ ਅਲਜੀਰੀਆ ਨੇ ਇਸ ਸਾਲ 7 ਹਜ਼ਾਰ ਬੱਚਿਆਂ ਸਮੇਤ 10 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਈਜਰ ਨੂੰ ਸੌਂਪਿਆ ਹੈ|

Leave a Reply

Your email address will not be published. Required fields are marked *