ਅਲਟੋ ਕਾਰ300 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ, 1 ਵਿਅਕਤੀ ਦੀ ਮੌਤ ਤੇ 1 ਲਾਪਤਾ

ਰਿਕਾਂਗਪਿਓ, 15 ਜੂਨ (ਸ.ਬ.) ਜ਼ਿਲਾ ਕਿੰਨੌਰ ਦੇ ਰਾਸ਼ਟਰੀ ਹਾਈ ਮਾਰਗ-5 ਪੂਰਵਨੀ ਝੂਲਾ ਦੇ ਨੇੜੇ ਇਕ ਅਲਟੋ ਕਾਰ ਸੜਕ ਰਸਤੇ ਤੋਂ 300 ਮੀਟਰ ਹੇਠਾਂ ਡੂੰਘੀ ਖੱਡ ਵਿਜਾ ਡਿੱਗੀ| ਪ੍ਰਾਪਤ ਜਾਣਕਾਰੀ ਮੁਤਾਬਕ ਅਲਟੋ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੈ ਅਤੇ ਇਕ ਵਿਅਕਤੀ ਹੁਣ ਤੱਕ ਲਾਪਤਾ ਦੱਸਿਆ ਜਾ ਰਿਹਾ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਕਲਪਾ ਸੰਤ, ਰਾਮ ਸ਼ਰਮਾ, ਪਟਵਾਰੀ ਸ਼ਮਸ਼ੇਰ ਨੇਗੀ, 17ਵੀਂ ਵਾਹਿਨੀ ਭਾਰਤ ਤਿੱਬਤ ਸੀਮਾ ਪੁਲੀਸ ਬੱਲ, ਫਾਇਰ ਬ੍ਰਿਗੇਡ ਰਿਕਾਂਗਪਿਓ ਦਾ ਦਲ ਅਤੇ ਪੁਲੀਸ ਟੀਮ ਘਟਨਾ ਸਥਾਨ ਤੇ ਪਹੁੰਚ ਚੁੱਕੀ ਹੈ|
ਲਾਪਤਾ ਦੀ ਤਲਾਸ਼ ਲਈ ਜਾਂਚ ਮੁਹਿੰਮ ਚਲਾਈ ਗਈ ਹੈ|

Leave a Reply

Your email address will not be published. Required fields are marked *