ਅਲਵਰ ਲਿੰਚਿੰਗ: ਰਕਬਰ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਟੁੱਟੀਆਂ ਸਨ ਹੱਡੀਆਂ

ਨਵੀਂ ਦਿੱਲੀ, 24 ਜੁਲਾਈ (ਸ.ਬ.) ਗਊ ਤਸਕਰੀ ਦੇ ਸ਼ੱਕ ਵਿੱਚ ਭੀੜ ਵੱਲੋਂ ਮਾਰੇ ਗਏ ਰਕਬਰ ਖਾਨ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ| ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਰਕਬਰ ਦੇ ਇਕ ਹੱਥ ਅਤੇ ਪੈਰ ਦੀ ਹੱਡੀ ਟੁੱਟੀ ਹੋਈ ਸੀ| ਇੰਨਾ ਹੀ ਨਹੀਂ ਮੈਡੀਕਲ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁੱਟਮਾਰ ਨਾਲ ਰਕਬਰ ਖਾਨ ਦੀਆਂ ਪਸਲੀਆਂ ਵੀ ਦੋ ਜਗ੍ਹਾ ਤੋਂ ਟੁੱਟੀਆਂ ਹੋਈਆਂ ਸਨ| ਪੋਸਟਮਾਰਟਮ ਕਰਨ ਵਾਲੀ ਟੀਮ ਵਿੱਚ ਡਾਕਟਰ ਰਾਜੀਵ ਕੁਮਾਰ ਗੁਪਤਾ, ਡਾਕਟਰ ਅਮਿਤ ਮਿੱਤਲ ਅਤੇ ਡਾਕਟਰ ਸੰਜੈ ਗੁਪਤਾ ਸ਼ਾਮਲ ਸਨ| ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਕਬਰ ਦੇ ਸਰੀਰ ਉਤੇ 12 ਜਗ੍ਹਾ ਸੱਟ ਦੇ ਨਿਸ਼ਾਨ ਸਨ| ਡਾਕਟਰਾਂ ਦੀ ਮੰਨੋ ਤਾਂ ਰਕਬਰ ਨੂੰ ਅੰਦਰੂਨੀ ਗੰਭੀਰ ਸੱਟਾਂ ਲੱਗੀਆਂ ਸਨ| ਕਿਹਾ ਜਾਂਦਾ ਹੈ ਕਿ ਅਜਿਹੀ ਹਾਲਤ ਵਿੱਚ ਕਈ ਵਾਰ ਸਦਮੇ ਨਾਲ ਵੀ ਜਾਨ ਜਾ ਸਕਦੀ ਹੈ| ਇਹ ਪੋਸਟਮਾਰਟਮ ਰਿਪੋਰਟ ਕੇਸ ਦੀ ਜਾਂਚ ਟੀਮ ਨੂੰ ਸੌਂਪ ਦਿੱਤੀ ਗਈ ਹੈ| ਪੁਲੀਸ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਘਟਨਾ ਸਥਾਨ ਤੇ ਕਰਵਾਈ ਗਈ ਫਾਰੈਂਸਿਕ ਰਿਪੋਰਟ ਵੀ ਜਲਦੀ ਮੰਗੀ ਗਈ ਹੈ|

Leave a Reply

Your email address will not be published. Required fields are marked *