ਅਲਵਰ ਵਿੱਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਅਲਵਰ, 25 ਅਕਤੂਬਰ (ਸ.ਬ.) ਜਿਲ੍ਹਾ ਨੀਮਰਾਣਾ  ਦੇ ਜਾਪਾਨੀ ਜੋਨ ਉਦਯੋਗਿਕ ਖੇਤਰ ਵਿੱਚ ਸਥਿਤ ਯੂਨਿਚਾਰਮ ਕੰਪਨੀ ਦੀ ਫੈਕਟਰੀ ਵਿੱਚ ਬੀਤੀ  ਰਾਤ ਅੱਗ ਲੱਗ ਗਈ| ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ 10 ਘੰਟੇ ਬਾਅਦ ਵੀ ਅੱਗ ਉਤੇ ਕਾਬੂ ਨਹੀਂ ਕਰ ਪਾਈਆਂ|
ਦੇਰ ਰਾਤ ਲੱਗੀ ਇਸ ਅੱਗ ਨੂੰ ਬੁਝਾਉਣ ਲਈ ਰਾਜਸਥਾਨ ਅਤੇ ਹਰਿਆਣਾ ਦੀਆਂ 30 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਰਹੀਆਂ ਪਰੰਤੂ ਅੱਗ ਉਤੇ ਕਾਬੂ ਨਹੀਂ ਪਾਇਆ ਜਾ ਸਕਿਆ|  ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਰਾਤ ਭਰ ਅੱਗ ਵਿੱਚ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਕੰਪਨੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ|
ਕੰਪਨੀ ਵਿੱਚ ਬੱਚਿਆਂ ਦੇ ਡਾਈਪਰ ਬਣਾਏ ਜਾਂਦੇ ਹਨ|  ਬੀਤੀ ਰਾਤ 9 ਵਜੇ  ਦੇ ਲਗਭਗ  ਕੰਪਨੀ ਵਿੱਚ ਲੱਗੀ ਸੀ|  ਅੱਗ ਨਾਲ ਕਰੀਬ ਇੱਕ ਹਜਾਰ ਕਰੋੜ ਰੁਪਏ  ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ|  ਬਹੁਤ ਜ਼ਿਆਦਾ ਸੇਕ ਦੀ ਵਜ੍ਹਾ ਨਾਲ ਕੰਪਨੀ ਦੀ ਇਮਾਰਤ ਢਹਿਣ ਲੱਗੀ ਹੈ| ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁੱਬਾਰ ਚਾਰੇ ਪਾਸੇ ਫੈਲਿਆ ਹੋਇਆ ਹੈ|
ਖਬਰ ਲਿਖੇ ਜਾਣ ਤੱਕ ਅੱਗ ਉਤੇ ਕਾਬੂ ਪਾਉਣ ਲਈ ਜੈਪੁਰ,  ਗੁਰੁਗਰਾਮ ,  ਭਿਵਾੜੀ,  ਟਪੂਕੜਾ,  ਖੁਸ਼ਖੇੜਾ,  ਖੈਰਥਲ,  ਅਲਵਰ ਅਤੇ ਕੋਟਪੂਤਲੀ ਸਮੇਤ  ਦੋ ਦਰਜਨ ਤੋਂ ਜਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ|

Leave a Reply

Your email address will not be published. Required fields are marked *