ਅਲਵਰ ਵਿੱਚ ਹੋਏ ਸੜਕ ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਤ

ਅਲਵਰ, 4 ਜਨਵਰੀ (ਸ.ਬ.) ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਅਲਵਰ-ਸਿਕੰਦਰਾ ਮੇਗਾ ਹਾਈਵੇਅ ਤੇ ਬੀਤੀ ਰਾਤ ਮਾਲਾਖੇੜਾ ਪੁਲੀਸ ਥਾਣੇ ਨਾਲ ਲੱਗਦੇ ਕਲਸਾਡਾ ਕੋਲ ਇਕ ਡੰਪਰ ਅਤੇ ਕਾਰ ਦੀ ਟੱਕਰ ਵਿੱਚ ਕਾਰ ਸਵਾਰ 2 ਔਰਤਾਂ ਸਮੇਤ 4 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 1 ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ| ਪੁਲੀਸ ਸੂਤਰਾਂ ਮੁਤਾਬਕ ਇਹ ਪਰਿਵਾਰ ਮੇਹੰਦੀਪੁਰ ਬਾਲਾਜੀ ਦੇ ਦਰਸ਼ਨ ਕਰ ਕੇ ਹਰਿਆਣਾ ਦੇ ਸੋਨੀਪਤ ਵਿੱਚ ਮੱਲਾਨਾ ਪਿੰਡ ਵਾਪਸ ਆ ਰਹੇ ਸਨ| ਇਸ ਦੌਰਾਨ ਰਸਤੇ ਵਿੱਚ ਇਕ ਡੰਪਰ ਨੇ ਇਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ| ਜਿਸ ਵਿੱਚ ਜ਼ਖਮੀ ਹੋਈ ਰੀਨਾ ਦੇ ਪਤੀ ਅਨਿਲ, ਦਿਓਰ ਅਦਿੱਤਿਆ ਅਤੇ ਸੱਸ ਰਾਜਵੰਤੀ ਦੇਵੀ ਅਤੇ ਤਾਈ ਸੱਸ ਦੀ ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ| ਪੁਲੀਸ ਨੇ ਮਾਮਲਾ ਦਰਜ ਕਰ ਕੇ ਅੱਜ ਸਵੇਰੇ ਸਾਰੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਨੇ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਦੇ ਦਿੱਤੀਆਂ|

Leave a Reply

Your email address will not be published. Required fields are marked *