ਅਲਾਸਕਾ ਦੇ ਆਸਮਾਨ ਵਿੱਚ ਦੋ ਜਹਾਜ਼ਾਂ ਦੀ ਟੱਕਰ, ਮਲਬੇ ਦੀ ਹੋਈ ਖੋਜ

ਵਾਸ਼ਿੰਗਟਨ, 14 ਜੂਨ (ਸ.ਬ.) ਅਮਰੀਕਾ ਦੇ ਅਲਾਸਕਾ ਵਿਚ ਆਸਮਾਨ ਵਿਚ ਦੋ ਜਹਾਜ਼ ਆਪਸ ਵਿਚ ਟਕਰਾ ਗਏ ਹਨ| ਅਲਾਸਕਾ ਸਟੇਟ ਡੂਪਰ ਨੇ ਕੱਲ ਦੁਪਹਿਰ ਨੂੰ ਮਟਾਨੁਸਕਾ-ਸੂਸਿਨਾ ਬੋਰੋ ਵਿਚ ਹਾਦਸੇ ਦੀ ਸੂਚਨਾ ਦਿੱਤੀ ਸੀ| ਬੁਲਾਰਾ ਮੇਗਨ ਪੀਟਰਸ ਨੇ ਦੱਸਿਆ ਕਿ ਇਕ ਜਹਾਜ਼ ਦਾ ਮਲਬਾ ਸੁਸਤਿਨਾ ਨਦੀ ਦੇ ਨੇੜੇ ਦੇਖਿਆ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਜਹਾਜ਼ਾਂ ਵਿਚ ਕਿੰਨ ਲੋਕ ਸਵਾਰ ਸਨ, ਇਸ ਗੱਲ ਦੀ ਹਾਲੇ ਪੂਰੀ ਜਾਣਕਾਰੀ ਨਹੀਂ ਹੈ| ਹਾਦਸੇ ਦੇ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ| ਦੂਜੇ ਜਹਾਜ਼ ਦੇ ਲੈਡਿੰਗ ਗੇਅਰ ਨੁਕਸਾਨੇ ਗਏ ਅਤੇ ਉਸ ਨੂੰ ਲੇਕ ਹੁੱਡ ਸੀਪਲੇਨ ਬੇਸ ਦੀ ਇਕ ਹਵਾਈ ਪੱਟੀ ਤੇ ਕਰੀਬ ਇਕ ਵਜੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ|
ਐਂਕੋਰੇਜ ਦੇ ਦਮਕਲ ਵਿਭਾਗ ਦੇ ਸਹਾਇਕ ਪ੍ਰਮੁੱਖ ਐਰਿਸ਼ ਸ਼ੁਏਨਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਦੂਜੇ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਹੈ|

Leave a Reply

Your email address will not be published. Required fields are marked *