ਅਲਾਸਕਾ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀਆਂ ਨੂੰ ਲੱਗੀਆਂ ਹਲਕੀਆਂ ਸੱਟਾਂ

ਲਾਸ ਏਂਜਲਸ, 11 ਜੁਲਾਈ (ਸ.ਬ.) ਅਮਰੀਕਾ ਦੇ ਅਲਾਸਕਾ ਵਿੱਚ 11 ਵਿਅਕਤੀਆਂ ਨੂੰ ਲੈ ਜਾ ਰਿਹਾ ਇਕ ਜਹਾਜ਼ ਪਹਾੜ ਦੇ ਇਕ ਹਿੱਸੇ ਨਾਲ ਟਕਰਾ ਗਿਆ, ਹਾਦਸੇ ਮਗਰੋਂ ਸਾਰੀ ਯਾਤਰੀ ਸੁਰੱਖਿਅਤ ਹਨ ਪਰ ਉਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ| ਅਮਰੀਕੀ ਤਟ ਰੱਖਿਅਕਾਂ ਨੇ ਦੱਖਣੀ ਪੂਰਬੀ ਸ਼ਹਿਰ ਕੈਟਚਿਕਨ ਨੇੜੇ ਹੋਏ ਇਸ ਧਮਾਕੇ ਦੇ ਬਾਅਦ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੀ ਰਿਪੋਰਟ ਹੈ ਕਿ ਜਹਾਜ਼ ਹਾਦਸੇ ਦੇ ਬਾਅਦ ਸਾਰੇ 11 ਵਿਅਕਤੀ ਸੁਰੱਖਿਅਤ ਹਨ ਪਰ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ|
ਬਚਾਅ ਦਲ ਨੇ ਜਾਣਕਾਰੀ ਦਿੱਤੀ ਕਿ ਦਿ ਡੇਅ ਹੈਵੀਲੈਂਡ ਡੀ. ਐਚ. ਸੀ.-3 ਟੀ ਟਰਬੋ ਓਟੇਰ ਫਲੋਟਪਲੇਨ ਵਿੱਚ 10 ਯਾਤਰੀ ਅਤੇ ਇਕ ਪਾਇਲਟ ਸਵਾਰ ਸਨ| ਤਕਰੀਬਨ 2000 ਫੁੱਟ ਦੀ ਉਚਾਈ ਤੇ ਇਹ ਜਹਾਜ਼ ਪਹਾੜ ਦੇ ਇਕ ਹਿੱਸੇ ਨਾਲ ਟਕਰਾ ਗਿਆ| ਹਾਦਸੇ ਤੋਂ ਬਾਅਦ ਸਾਰੇ ਲੋਕ ਸੁਰੱਖਿਅਤ ਹਨ| ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੇ ਸਵੇਰੇ 9 ਵਜੇ ਤੋਂ ਥੋੜਾ ਪਹਿਲਾਂ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਜਿਸ ਦੇ ਬਾਅਦ ਤਟ ਰੱਖਿਅਕਾਂ ਨੇ ਦੋ ਹੈਲੀਕਾਪਟਰ ਰਵਾਨਾ ਕੀਤੇ| ਇਸ ਦੇ ਬਾਅਦ ਸਾਰੇ ਲੋਕਾਂ ਨੂੰ ਘਟਨਾ ਵਾਲੇ ਸਥਾਨ ਤੋਂ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਗਿਆ|

Leave a Reply

Your email address will not be published. Required fields are marked *