ਅਲਾਸਕਾ ਵਿੱਚ 6.6 ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ : ਯੂ. ਐਸ. ਜੀ. ਐਸ.

ਵਾਸ਼ਿੰਗਟਨ,9 ਅਕਤੂਬਰ (ਸ.ਬ.)  ਅਮਰੀਕਾ ਦੇ ਅਲਾਸਕਾ ਵਿੱਚ 6.6 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ| ਹਾਲਾਂਕਿ ਸੂਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ|
‘ਅਮਰੀਕੀ ਭੂਮੀ ਵਿਗਿਆਨਕ ਸਰਵੇਖਣ’ ਅਨੁਸਾਰ ਭੂਚਾਲ ਦਾ ਕੇਂਦਰ ਅਲੂਏਟ ਟਾਪੂ ਸਮੂਹ ਵਿੱਚ ਬੁਲਦੀਰ ਟਾਪੂ ਦੇ 60 ਕਿਲੋਮੀਟਰ ਪੂਰਵ ਵਿੱਚ 111.8 ਕਿਲੋਮੀਟਰ ਦੀ ਡੂੰਘਾਈ ਉਤੇ ਸੀ, ਜਿੱਥੇ ਲੱਗਭੱਗ 8, 000 ਲੋਕ ਰਹਿੰਦੇ ਹਨ| ਯੂ. ਐਸ. ਜੀ. ਐਸ. ਨੇ ਕਿਹਾ ਕਿ ਖੇਤਰ ਦੀ ਜ਼ਿਆਦਾਤਰ ਆਬਾਦੀ ਭੂਚਾਲ ਰੋਧੀ ਮਕਾਨਾਂ ਵਿੱਚ ਨਿਵਾਸ ਕਰਦੀ ਹੈ| ਹਾਲਾਂਕਿ ਇੱਥੇ ਕਮਜੋਰ ਸੰਰਚਨਾਵਾਂ ਵੀ ਮੌਜੂਦ ਹਨ|  ਪ੍ਰਸ਼ਾਂਤ ਸੂਨਾਮੀ ਚਿਤਾਵਨੀ ਕੇਂਦਰ ਨੇ ਫਿਲਹਾਲ ਸੂਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ| ਯੂ. ਐਸ. ਜੀ. ਐਸ. ਨੇ ਕਿਹਾ ਕਿ ਇਸ ਵਿਚ ਕਿਸੇ ਤਰ੍ਹਾਂ ਦੇ ਹਾਦਸਾ ਹੋਣ ਜਾਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੈ|

Leave a Reply

Your email address will not be published. Required fields are marked *