ਅਲੈਪੋ ਤੇ ਸਰਕਾਰ ਦੇ ਕੰਟਰੋਲ ਦੇ ਬਾਅਦ ਸ਼ਾਂਤੀ ਬਹਾਲ ਹੋਵੇਗੀ : ਰੂਸ

ਮਾਸਕੋ,| 17 ਦਸੰਬਰ (ਸ.ਬ.) ਰੂਸ ਨੇ ਕਿਹਾ ਹੈ ਕਿ ਪੂਰਬੀ ਅਲੈਪੋ ਤੇ ਸੀਰੀਆਈ ਸਰਕਾਰ ਦਾ ਪੂਰੀ ਤਰ੍ਹਾਂ ਕੰਟਰੋਲ ਹੋਣ ਦੇ ਬਾਅਦ ਜੰਗ ਖਤਮ ਕਰਕੇ ਸ਼ਾਂਤੀ ਬਹਾਲ ਕਰਨ ਦਾ ਮੌਕਾ ਮਿਲੇਗਾ| ਰੂਸ ਦੇ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਸਰਜੇਈ ਰੁਡਸਕੋਈ ਨੇ ਕਿਹਾ ਕਿ ਸਾਰੇ ਨਾਗਰਿਕ ਅਤੇ ਜ਼ਿਆਦਾਕਰ ਲੜਾਕੇ ਵਿਦਰੋਹੀਆਂ ਦੇ ਕੰਟਰੋਲ ਵਾਲੇ ਜ਼ਿਲੇ ਤੋਂ ਬਾਹਰ ਆ ਚੁੱਕੇ ਹਨ ਅਤੇ 3400 ਤੋਂ ਜ਼ਿਆਦਾ ਵਿਦਰੋਹੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ|
ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਜਪਾਨ ਦੌਰੇ ਦੌਰਾਨ ਬੀਤੇ ਦਿਨ ਕਿਹਾ ਕਿ ਉਹ ਅਤੇ ਤੁਰਕੀ ਦੇ ਰਾਸ਼ਟਰਪਤੀ ਤੈਅਪ ਇਦਰੋਗਨ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕੀਤੇ ਬਗੈਰ ਸੀਰੀਆ ਵਿੱਚ ਸ਼ਾਂਤੀ ਬਹਾਲੀ ਲਈ ਯੋਜਨਾ ਬਣਾਈ ਹੈ|

Leave a Reply

Your email address will not be published. Required fields are marked *