ਅਲ ਸਲਵਾਡੋਰ ਦੇ ਵਿੱਤ ਮੰਤਰਾਲੇ ਵਿਚ ਲੱਗੀ ਭਿਆਨਕ ਅੱਗ, 1 ਦੀ ਮੌਤ

ਅਲ ਸਲਵਾਡੋਰ, 8 ਜੁਲਾਈ (ਸ.ਬ.)  ਅਲ ਸਲਵਾਡੋਰ ਵਿੱਤ ਮੰਤਰਾਲੇ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਇਕ ਔਰਤ ਦੀ ਸੜ ਕੇ ਮੌਤ ਹੋ ਗਈ ਅਤੇ ਅੱਗ ਤੋਂ ਬੱਚਣ ਦੀ ਕੋਸ਼ਿਸ਼ ਵਿਚ 22 ਹੋਰ ਜ਼ਖਮੀ ਹੋ ਗਏ| ਸੰਕਟਕਾਲੀਨ ਸੇਵਾ ਦੇ ਮੁਖੀ ਜੋਰਜ ਮੇਲੇਨਡਿਜ ਨੇ ਕਿਹਾ ਕਿ ਅੱਗ ਦੀ ਲਪੇਟ ਵਿਚ ਆ ਜਾਣ ਨਾਲ 57 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਨੇ ਇਮਾਰਤ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ| ਹਾਲਾਂਕਿ ਇਸ ਕੋਸ਼ਿਸ਼ ਵਿਚ 22 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿਚੋਂ ਕੁਝ ਦੀ ਸਥਿਤੀ ਗੰਭੀਰ ਹੈ| ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਇਸ ਤੋਂ ਪਹਿਲਾਂ ਸਲਵਾਡੋਰ ਦੇ ਰਾਸ਼ਟਰਪਤੀ ਸਾਂਚੇਜ ਸੀਰੇਨ ਨੇ ਕਿਹਾ ਸੀ ਕਿ ਇਸ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 22 ਹੋਰ ਜ਼ਖਮੀ ਹੋ ਗਏ ਹਨ ਪਰ ਮੇਲੇਨਡਿਜ ਨੇ ਕਿਹਾ ਕਿ ਜਿਸ ਹੋਰ ਔਰਤ ਨੂੰ ਪਹਿਲਾਂ ਮ੍ਰਿਤਕ ਸਮਝਿਆ ਗਿਆ ਸੀ ਉਹ ਜਿਊਂਦੀ ਹੈ ਅਤੇ ਗੰਭੀਰ ਸਥਿਤੀ ਕਾਰਨ ਉਸ ਦਾ ਹਪਸਤਾਲ ਵਿਚ ਇਲਾਜ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿਚੋਂ ਲਗਭਗ 50 ਵਿਅਕਤੀਆਂ ਨੂੰ ਬਚਾਇਆ ਗਿਆ ਜਿਨ੍ਹਾਂ ਵਿਚੋਂ 25 ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ| ਸਰਕਾਰ ਨੇ ਬਚਾਅ ਮੁਹਿੰਮ ਵਿਚ ਹੈਲੀਕਾਪਟਰ ਵੀ ਲਗਾਇਆ ਸੀ|

Leave a Reply

Your email address will not be published. Required fields are marked *