ਅਵਤਾਰ ਸਿੰਘ ਬਣੇ ਰੈਜੀਡੈਂਟਸ ਵੈਲਫੇਅਰ ਸੋਸਾਇਟੀ, ਸੈਕਟਰ 69 ਦੇ ਪ੍ਰਧਾਨ

ਐਸ. ਏ. ਐਸ ਨਗਰ, 13 ਜੂਨ (ਸ.ਬ.) ਰੈਜੀਡੈਂਟਸ ਵੈਲਫੇਅਰ ਸੋਸਾਇਟੀ, ਸੈਕਟਰ 69 ਦੀ ਹੋਈ ਚੋਣ ਵਿੱਚ ਅਵਤਾਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ| ਇਸ ਦੇ ਨਾਲ ਹੀ ਕਰਮ ਸਿੰਘ ਮਾਵੀ ਜਨਰਲ ਸਕੱਤਰ , ਅੰਮ੍ਰਿਤਪਾਲ ਸਿੰਘ ਕੈਸ਼ੀਅਰ ਚੁਣੇ ਗਏ| ਇਨ੍ਹਾਂ ਤੋਂ ਇਲਾਵਾ ਕੇਵਲ ਸਿੰਘ-ਸੀਨੀਅਰ ਮੀਤ ਪ੍ਰਧਾਨ, ਸੁਰਿੰਦਰਜੀਤ ਸਿੰਘ – ਸੰਯੁਕਤ ਸਕੱਤਰ (ਵਿੱਤ) ਅਤੇ ਐਨ.ਡੀ. ਅਰੋੜਾ ਸੰਯੁਕਤ ਸਕੱਤਰ ਚੁਣੇ ਗਏ| ਇਸ ਮੌਕੇ ਵਾਰਡ ਨੰ: 23 (ਸੈਕਟਰ 69) ਦੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਨਵੀਂ ਚੁਣੀ ਹੋਈ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪ੍ਰਫੁੱਲਤ ਕਰਨਾ ਸਮੇਂ ਦੀ ਮੁੱਖ ਲੋੜ ਹੈ| ਉਨ੍ਹਾਂ ਕਿਹਾ ਕਿ ਸਫਾਈ ਆਦਿ ਦੇ ਕੰਮਾਂ ਲਈ ਕੇਵਲ ਕਾਰਪੋਰੇਸ਼ਨ ਤੇ ਨਿਰਭਰ ਹੋਣ ਦੀ ਬਜਾਏ ਖੁਦ ਵੀ ਸਫਾਈ ਪ੍ਰਕ੍ਰਿਆ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਆਉਂਦੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਰਡ ਵਿੱਚ ਸੁਸਾਇਟੀ ਦੀ ਮਦਦ ਨਾਲ ਸਭ ਪਾਸੇ ਤੋਂ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ| ਇਸੇ ਲੜੀ ਵਿੱਚ ਸੁਸਾਇਟੀ ਵੱਲੋਂ ਆਪਣੇ ਏਰੀਏ ਵਿੱਚ ਕਾਂਗਰਸ ਘਾਹ ਦਾ ਮੁਕੰਮਲ ਸਫਾਇਆ ਕਰਨ ਦੀ ਵਿਉਂਤਬੰਦੀ ਕੀਤੀ ਗਈ|
ਇਸ ਮੌਕੇ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ, ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤੇ ਜਾਣ ਤੇ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਸੈਕਟਰ ਨਿਵਾਸੀਆਂ ਦੀ ਭਲਾਈ ਲਈ ਬਿਨਾ ਕਿਸੇ ਸਿਆਸੀ ਮੰਤਵ ਅਤੇ ਪੱਖਪਾਤ ਤੋਂ ਲਗਾਤਾਰ ਕੰਮ ਕੀਤਾ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਦੀਪ ਸਿੰਘ ਅਟਵਾਲ, ਪ੍ਰਿੰਸੀਪਲ ਸੁਖਵੰਤ ਸਿੰਘ ਬਾਠ (ਰਿਟਾ:), ਅਮਰੀਕ ਸਿੰਘ ਚਾਹਲ, ਮੇਜਰ ਸਿੰਘ, ਦਵਿੰਦਰ ਸਿੰਘ ਧਨੋਆ, ਹਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਸੇਖੋਂ, ਕੈਪਟਨ ਮੱਖਣ ਸਿੰਘ, ਪਰਵਿੰਦਰ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਰਜਿੰਦਰ ਪ੍ਰਸ਼ਾਦ ਸ਼ਰਮਾਂ, ਸੋਹਣ ਸਿੰਘ, ਦਵਿੰਦਰ ਸਿੰਘ ਸ਼ਾਹੀ, ਦੀਦਾਰ ਸਿੰਘ ਢੀਂਡਸਾ, ਰਾਜ ਕੁਮਾਰ ਗੁਪਤਾ, ਐਸ. ਕੇ. ਦੀਵਾਨ, ਹਰਭਗਤ ਸਿੰਘ ਬੇਦੀ, ਜੇ ਐਸ ਉੱਪਲ, ਕੁਲਵੀਰ ਸਿੰਘ ਭਾਟੀਆ, ਆਰ ਐਲ ਚੋਪੜਾ, ਐਸ. ਕੇ. ਮਦਾਨ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *