ਅਵਾਰਾ ਕੁੱਤਿਆਂ ਦੀ ਸਮੱਸਿਆ ਉੱਤੇ ਕਾਬੂ ਪਾਇਆ ਜਾਵੇ: ਅਰੁਣ, ਰੂਬੀ

ਐਸ ਏ ਐਸ ਨਗਰ, 31 ਜਨਵਰੀ(ਸ.ਬ.) ਨਗਰ ਨਿਗਮ ਦੇ ਕੌਂਸਲਰਾਂ ਅਰੁਣ ਸ਼ਰਮਾ ਅਤੇ ਕਮਲਜੀਤ ਸਿੰਘ ਰੂਬੀ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵੱਧ ਰਹੀ ਆਵਾਰਾ ਕੁੱਤਿਆਂ ਦੀ ਗਿਣਤੀ ਤੇ ਕਾਬੂ ਪਾਉਣ ਲਈ ਡਾਗ ਪਾਉਂਡ ਬਣਾਇਆ ਜਾਵੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੁਣ ਸ਼ਰਮਾ ਤੇ ਸ੍ਰੀ ਰੂਬੀ ਨੇ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ, ਇਹ ਕੁੱਤੇ ਜਿੱਥੇ ਬੱਚਿਆਂ ਨੂੰ ਵੱਢ ਰਹੇ ਹਨ ਉਥੇ ਬਜੁਰਗਾਂ ਦੇ ਮਗਰ ਪੈ ਜਾਂਦੇ ਹਨ| ਇਹ ਕੁੱਤੇ ਮਹਿਲਾਵਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ|
ਉਹਨਾਂ ਕਿਹਾ ਕਿ ਇਹ ਆਵਾਰਾ ਕੁਤੇ ਸਿਰਫ ਇਕ ਵਾਰਡ ਦੀ ਸਮੱਸਿਆਂ ਨਹੀਂ ਸਗੋਂ ਸਾਰੇ ਸ਼ਹਿਰ ਦੀ ਗੰਭੀਰ ਸਮੱਸਿਆ ਬਣ ਚੁਕੇ ਹਨ| ਉਹਨਾਂ ਕਿਹਾ ਕਿ ਇਹ ਕੁੱਤੇ ਹਿੰਸਕ ਹੋ ਚੁੱਕੇ ਹਨ| ਉਹਨਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਕੁੱਤਿਆਂ ਦੀ ਨਸਬੰਦੀ ਕਰਨ ਦੇ ਬਾਵਜੂਦ ਇਹਨਾਂ ਕੁੱਤਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਹੜੇ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ, ਉਹ ਕੁੱਤੇ ਪਹਿਲਾਂ ਨਾਲੋਂ ਤਾਕਤਵਰ ਅਤੇ ਖੂੰਖਾਰ ਹੋ ਗਏ ਹਨ|
ਉਹਨਾਂ ਕਿਹਾ ਕਿ ਉਹ 1 ਫਰਵਰੀ ਨੂੰ ਨਗਰ ਨਿਗਮ ਮੁਹਾਲੀ ਦੀ ਹੋ ਰਹੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਉਣਗੇ|

Leave a Reply

Your email address will not be published. Required fields are marked *