ਅਵਾਰਾ ਕੁੱਤਿਆਂ ਨੂੰ ਕਾਬੂ ਕਰੇ ਪ੍ਰਸ਼ਾਸਨ : ਗੁਰਮੁੱਖ ਸਿੰਘ ਸੋਹਲ

ਐਸ ਏ ਐਸ ਨਗਰ, 28 ਜੂਨ  (ਸ. ਬ.) ਮਿਉਂਸਪਲ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ 4 ਵਿਚ ਫਿਰਦੇ ਆਵਾਰਾ ਕੁਤਿਆਂ ਦੇ ਝੁੰਡਾਂ ਨੂੰ ਕਾਬੂ ਕੀਤਾ ਜਾਵੇ|
ਅੱਜ ਇਕ ਬਿਆਨ ਵਿਚ ਸ ਸੋਹਲ ਨੇ ਕਿਹਾ ਕਿ ਸਥਾਨਕ ਫੇਜ 4 ਵਿਚ ਹਰ ਗਲੀ ਮੁਹੱਲੇ ਵਿਚ ਹੀ ਆਵਾਰਾ ਕੁਤਿਆਂ ਦੀ ਭਰਮਾਰ ਹੈ, ਇਹ ਆਵਾਰਾ ਕੁੱਤੇ 8-8 ਅਤੇ 10-10 ਦੇ ਝੁੰਡਾਂ ਵਿਚ ਫਿਰਦੇ ਹਨ| ਇਹ ਆਵਾਰਾ ਕੁੱਤੇ ਬਹੁਤ ਹੀ ਖੂੰਖਾਰ ਹਨ| ਇਹ ਕੁੱਤੇ ਜਿਥੇ ਸਾਰਾ ਦਿਨ ਆਪਸ ਵਿਚ ਲੜਦੇ ਹਨ ਉਥੇ ਹੀ ਇਹ ਰਾਹਗੀਰਾਂ ਨੂੰ ਵੀ ਭੌਂਕਦੇ ਹਨ ਅਤੇ ਰਾਹਗੀਰਾਂ ਨੂੰ ਕਟਣ ਦਾ ਯਤਨ ਕਰਦੇ ਹਨ, ਜਿਸ ਕਰਕੇ ਇਸ ਇਲਾਕੇ ਵਿਚ ਆਵਾਰਾ ਕੁਤਿਆਂ ਦਾ ਆਤੰਕ ਫੈਲਿਆ ਹੋਇਆ ਹੈ| ਇਹਨਾਂ ਕੁਤਿਆਂ ਦੇ ਡਰ ਕਾਰਨ ਛੋਟੇ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਗਿਆਂ ਬਹੁਤ ਡਰਦੇ ਹਨ ਅਤੇ ਉਹ ਸਕੂਲ ਜਾਣ ਲਈ ਵੀ ਆਣਾਕਾਨੀ ਕਰਨ ਲੱਗਦੇ ਹਨ| ਉਹਨਾਂ ਕਿਹਾ ਕਿ ਇਹਨਾਂ ਆਵਾਰਾ ਕੁਤਿਆਂ ਵਿਚੋਂ ਕਈ ਕੁਤਿਆਂ ਦੇ ਤਾਂ ਖੁਜਲੀ ਵੀ ਪਈ ਹੋਈ ਹੈ ਅਤੇ ਕਈ ਕੁਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹਨ| ਇਸ ਤਰਾਂ ਇਹ ਕੁੱਤੇ ਇਸ ਇਲਾਕੇ ਵਿਚ ਬਿਮਾਰੀਆਂ ਵੀ ਫੈਲਾ ਰਹੇ ਹਨ|
ਉਹਨਾਂ ਕਿਹਾ ਕਿ ਇਹ ਆਵਾਰਾ ਕੁਤੇ ਕੂੜੇਦਾਨਾਂ ਵਿਚ ਕੂੜੇ ਨੂੰ ਫਰੋਲ ਕੇ ਗੰਦਗੀ ਫੈਲਾਉਂਦੇ ਰਹਿੰਦੇ ਹਨ| ਇਹ ਕੁੱਂਤੇ ਹਰ ਵਾਹਨ ਦੇ ਮਗਰ ਹੀ ਦੌੜ ਪੈਂਦੇ ਹਨ ਅਤੇ ਕਈ ਵਾਰ ਇਹਨਾਂ ਕੁਤਿਆਂ ਤੋਂ ਬਚਣ ਦੇ ਚੱਕਰ ਵਿਚ ਵਾਹਨ ਹਾਦਸੇ ਦਾ ਹੀ ਸ਼ਿਕਾਰ  ਹੋ ਜਾਂਦਾ ਹੈ, ਜਿਸ ਕਾਰਨ ਵਾਹਨਾਂ ਚਾਲਕਾਂ ਦੇ ਸੱਟਾਂ ਵੱਜ ਜਾਂਦੀਆਂ ਹਨ ਅਤੇ ਵਾਹਨਾਂ ਦੀ ਵੀ ਟੁੱਟ ਭੱਜ ਹੋ ਜਾਂਦੀ ਹੈ|
ਉਹਨਾਂ ਕਿਹਾ ਕਿ ਇਹਨਾਂ ਆਵਾਰਾ ਕੁਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਏ ਹਨ, ਜੇ ਇਕ ਗਲੀ ਦਾ ਕੁੱਤਾ ਦੂਜੀ ਗਲੀ ਵਿਚ ਚਲਾ ਜਾਂਦਾ ਹੈ ਤਾਂ ਇਹ ਆਵਾਰਾ ਕੁਤੇ ਉਸਦੇ ਨਾਲ ਲੜਾਈ ਝਗੜਾ ਕਰਕੇ ਉਸ ਨੂੰ ਜਖਮੀ ਕਰ ਦਿੰਦੇ ਹਨ| ਇਸ ਤਰਾਂ ਇਹਨਾਂ ਕੁਤਿਆਂ ਨੇ ਬਹੁਤ ਆਤੰਕ ਫੈਲਾਇਆ ਹੋਇਆ ਹੈ| ਇਹ ਆਵਾਰਾ ਕੁੱਤੇ ਰਾਤ ਸਮੇਂ ਵੀ ਲੜਦੇ ਝਗੜਦੇ ਰਹਿੰਦੇ ਹਨ ਅਤੇ ਇਕ  ਦੂਜੇ ਨੁੰ ਉਚੀ ਉਚੀ ਭੌਂਕਦੇ ਰਹਿੰਦੇ ਹਨ, ਜਿਸ ਕਰਕੇ ਇਲਾਕਾ ਵਾਸੀਆਂ ਦੀ ਨੀਂਦ ਖਰਾਬ ਹੋ ਜਾਂਦੀ ਹੈ|
ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਆਵਾਰਾ ਕੁਤਿਆਂ ਨੂੰ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *