ਅਵਿਸ਼ਵਾਸ ਪ੍ਰਸਤਾਵ ਟਲਿਆ, ਦੋਵੇਂ ਸਦਨ ਕੱਲ੍ਹ ਤੱਕ ਲਈ ਮੁਲਤਵੀ

ਨਵੀਂ ਦਿੱਲੀ, 17 ਮਾਰਚ (ਸ.ਬ.) ਲੋਕ ਸਭਾ ਵਿੱਚ ਅੱਜ ਵਾਈ.ਐਸ.ਆਰ. ਕਾਂਗਰਸ ਅਤੇ ਤੇਲੁਗੂ ਦੇਸ਼ਮ ਪਾਰਟੀ ਮੋਦੀ ਸਰਕਾਰ ਦੇ ਖਿਲਾਫ ਆਪਣਾ ਅਵਿਸ਼ਵਾਸ ਪ੍ਰਸਾਦ ਲਿਆਉਣ ਦਾ ਪੂਰਾ ਜ਼ੋਰ ਦਿੱਤਾ ਪਰ ਸੰਸਦ ਦੀ ਕਾਰਵਾਈ ਵਿੱਚ ਗਤੀਰੋਧ ਕਾਰਨ ਇਸ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ| ਹੰਗਾਮੇ ਕਾਰਨ ਜਿੱਥੇ ਰਾਜ ਸਭਾ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ, ਉਥੇ ਹੀ ਲੋਕ ਸਭਾ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ| ਉਥੇ ਹੀ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਦਨ ਵਿੱਚ ਵਿਸ਼ਵਾਸ ਸਥਾਪਤ ਕਰਨ ਲਈ ਉਨ੍ਹਾਂ ਕੋਲ ਪੂਰੇ ਮੈਂਬਰ ਹਨ| 12 ਵਜੇ ਜਦੋਂ ਫਿਰ ਸਦਨ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਈ.ਐਸ.ਆਰ. ਕਾਂਗਰਸ ਦੇ ਵਾਈ.ਵੀ. ਸੁੱਬਾ ਰੈਡੀ ਨੇ ਲੋਕ ਸਭਾ ਸਕੱਤਰੇਤ ਨੂੰ ਸੰਬੋਧਨ ਕਾਰਜ ਸੂਚੀ ਵਿੱਚ ਉਨ੍ਹਾਂ ਦਾ ਨੋਟਿਸ ਰੱਖਣ ਲਈ ਪੱਤਰ ਲਿਖਿਆ ਹੈ| ਤੇਦੇਪਾ ਨੇ ਵੀ ਅਵਿਸ਼ਵਾਸ ਪ੍ਰਸਤਾਵ ਲਈ ਨੋਟਿਸ ਦਿੱਤਾ ਹੈ| ਪਿਛਲੇ ਹਫਤੇ ਨੋਟਿਸ ਨਹੀਂ ਲਏ ਜਾਣ ਤੇ ਅਨੰਤ ਕੁਮਾਰ ਨੇ ਦਲੀਲ ਦਿੱਤੀ ਸੀ ਕਿ ਸਦਨ ਵਿੱਚ ਆਸਨ ਕੋਲ ਜਾ ਕੇ ਕਈ ਦਲਾਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਸਦਨ ਵਿੱਚ ਵਿਵਸਥਾ ਨਹੀਂ ਬਣ ਸਕਣ ਕਾਰਨ ਅਜਿਹਾ ਨਹੀਂ ਹੋ ਸਕਿਆ| ਵਿਧਾਈ ਕੰਮਾਂ ਤੇ ਸਰਕਾਰ ਨਾਲ ਹਮੇਸ਼ਾ ਸਹਿਯੋਗ ਕਰਨ ਵਾਲੀ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਅੰਨਾਦਰਮੁਕ ਕਈ ਮੁੱਦਿਆਂ ਤੇ ਵਿਰੋਧ ਕਰ ਰਹੀ ਹੈ, ਇਸ ਲਈ ਇਸ ਤੇ ਅਨਿਸ਼ਚਿਤਤਾ ਹੈ ਕਿ ਕੱਲ ਵਿਵਸਥਾ ਬਣ ਸਕੇਗੀ|

Leave a Reply

Your email address will not be published. Required fields are marked *