ਅਵਿਸ਼ਵਾਸ ਪ੍ਰਸਤਾਵ ਵਿੱਚ ਹਾਰਿਆ ਤਾਂ ਰਾਜਨੀਤੀ ਛੱਡ ਦੇਵਾਂਗਾ : ਟਰਨਬੁੱਲ

ਸਿਡਨੀ, 23 ਅਗਸਤ (ਸ.ਬ.) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਆਪਣੇ ਵਿਰੁੱਧ ਦੁਬਾਰਾ ਲਿਆਏ ਗਏ ਅਵਿਸ਼ਵਾਸ ਪ੍ਰਸਤਾਵ ਨੂੰ ਲੈ ਕੇ ਬਿਲਕੁੱਲ ਆਸਵੰਦ ਨਜ਼ਰ ਆਏ| ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਪਾਸ ਹੋਣ ਉਤੇ ਉਹ ਰਾਜਨੀਤੀ ਛੱਡ ਦੇਣਗੇ| ਇਹ ਪੁੱਛਣ ਉਤੇ ਕਿ ਕੀ ਸੱਤਾ ਵਿਚੋਂ ਬਾਹਰ ਹੋਣ ਦੇ ਬਾਅਦ ਵੀ ਉਹ ਰਾਜਨੀਤੀ ਵਿਚ ਰਹਿਣਗੇ ਤਾਂ ਟਰਨਬੁੱਲ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰ ਦਿੱਤਾ ਹੈ| ਮੇਰਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਲਈ ਸੰਸਦ ਤੋਂ ਬਾਹਰ ਰਹਿਣਾ ਹੀ ਬਿਹਤਰ ਹੈ| ਸਾਬਕਾ ਗ੍ਰਹਿ ਮੰਤਰੀ ਪੀਟਰ ਡੁਟੋਨ ਦਾ ਕਹਿਣਾ ਹੈ ਕਿ ਟਰਨਬੁੱਲ ਆਪਣੇ ਭਵਿੱਖ ਉਤੇ ਫੈਸਲੇ ਲਈ ਲਿਬਰਲ ਪਾਰਟੀ ਦੀ ਬੈਠਕ ਬੁਲਾਉਣ| ਉਥੇ ਟਰਨਬੁੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਮਤ ਗਵਾਉਣ ਦੇ ਸਬੰਧ ਵਿਚ ਕੋਈ ਅਧਿਕਾਰਕ ਸੂਚਨਾ ਪ੍ਰਾਪਤ ਨਹੀਂ ਹੋਈ ਹੈ| ਜੇ ਟਰਨਬੁੱਲ ਨੂੰ ਆਪਣੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਪਾਰਟੀ ਸ਼ੁੱਕਰਵਾਰ ਨੂੰ ਬੈਠਕ ਕਰੇਗੀ| ਇਸ ਵਿਚ ਟਰਨਬੁੱਲ ਉਮੀਦਵਾਰੀ ਪੇਸ਼ ਨਹੀਂ ਕਰਨਗੇ|

Leave a Reply

Your email address will not be published. Required fields are marked *