ਅਸ਼ਲੀਲ ਗਾਣੇ ਗਾਉਣ ਵਾਲਿਆਂ ਖਿਲਾਫ ਵਿੱਢੀ ਜਾਏਗੀ ਮੁਹਿੰਮ : ਜਰਨੈਲ ਘੁਮਾਣ

ਐਸ.ਏ.ਐਸ.ਨਗਰ, 17 ਮਾਰਚ ( ਸ.ਬ. ) ਵਿਸ਼ਵ ਪੰਜਾਬੀ ਕਲਮਕਾਰ ਪਰਿਵਾਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਵਿੱਚ ਪੈਦਾ ਹੋਏ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਜੋਰਦਾਰ ਮੁਹਿੰਮ ਚਲਾਏਗਾ| ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਵਿੱਚ ਵੀ ਸੱਭਿਆਚਾਰਕ ਅੱਤਵਾਦ ਪੈਦਾ ਹੋ ਗਿਆ ਹੈ ਜਿੱਥੇ ਕੁੱਝ ਗੀਤਕਾਰ, ਗਾਇਕ ਤੇ ਕੰਪਨੀਆਂ ਰਲ ਕੇ ਗੈਂਗਵਾਦ, ਨਸ਼ਿਆਂ, ਹਥਿਆਰਾਂ, ਨੰਗੇਜ਼ਵਾਦ ਤੇ ਕਾਤਲਾਂ ਨੂੰ ਗੀਤਾਂ ਵਿੱਚ ਉਭਾਰ ਰਹੇ ਹਨ ਜੋ ਸਾਡੇ ਵਿਰਸੇ ਤੇ ਸੱਭਿਆਚਾਰ ਨਾਲ ਮੇਚ ਨਹੀਂ ਖਾਂਦਾ|
ਇਸ ਮੌਕੇ ਬੋਲਦੇ ਸੰਸਥਾ ਦੇ ਕਨਵੀਨਰ ਸ੍ਰੀ. ਜਰਨੈਲ ਘੁਮਾਣ ਨੇ ਕਿਹਾ ਕਿ ਜਲਦ ਹੀ ਸੰਸਥਾ ਵੱਲੋਂ ਪੰਜਾਬ ਸਰਕਾਰ, ਟੀਵੀ ਚੈਨਲਾਂ, ਡੀਜੇ ਐਸੋਸੀਏਸ਼ਨਾਂ, ਮੈਰਿਜ ਪੈਲਸਾਂ ਦੇ ਮਾਲਿਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ| ਜਿਸ ਵਿੱਚ ਘਟੀਆ ਤੇ ਲੱਚਰ ਗੀਤ ਨਾ ਗਵਾਉਣ ਦੀ ਮੰਗ ਕੀਤੀ ਜਾਏਗੀ|
ਜਥੇਬੰਦੀ ਦੀ ਕੋ ਕਨਵੀਨਰ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਮਾੜਾ ਗਾਉਣ ਵਾਲੀਆਂ ਨੂੰ ਪ੍ਰੇਰ ਕੇ ਚੰਗਾ ਗਾਉਣ ਦੀ ਅਪੀਲ ਕੀਤੀ ਜਾਏਗੀ| ਜਥੇਬੰਦੀ ਦੇ ਜਨਰਲ ਸਕਤਰ ਭੱਟੀ ਭੜੀ ਵਾਲਾਂ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਲਮਕਾਰ ਪਰਿਵਾਰ ਦੇ ਬਣਨ ਨਾਲ ਤਿੰਨ ਮਹੀਨਿਆਂ ਵਿੱਚ ਵੱਡਾ ਮੋੜ ਆਇਆ ਹੈ ਅਤੇ ਲੋਕ ਮਾੜੇ ਕਲਾਕਾਰਾਂ ਨੂੰ ਫਿਟ ਲਾਣਤਾਂ ਪਾਉਣ ਲੱਗੇ ਹਨ| ਸੰਸਥਾ ਦੇ ਖਜ਼ਾਨਚੀ ਗੁਰਜੀਤ ਬਿੱਲਾ ਨੇ ਕਿਹਾ ਕਿ ਮਾੜਾ ਗਾਉਣ ਵਾਲਿਆਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜਦੋਂਕਿ ਚੰਗੀ ਗਾਇਕੀ ਸਦੀਵੀ ਰਹਿੰਦੀ ਹੈ|

Leave a Reply

Your email address will not be published. Required fields are marked *