ਅਸ਼ਵਿਨ ‘ਗੇਂਦਬਾਜ਼ੀ ਦਾ ਬ੍ਰੈਡਮੈਨ’ : ਸਟੀਵ ਵਾ

ਮੋਨਾਕੋ, 15 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ‘ਗੇਂਦਬਾਜ਼ੀ ਦਾ ਬ੍ਰੈਡਮੈਨ’ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਭਾਰਤ ਦੇ ਖਿਲਾਫ ਆਗਾਮੀ ਟੈਸਟ ਲੜੀ ਵਿੱਚ ਆਸਟ੍ਰੇਲੀਆਈ ਟੀਮ ਨੂੰ ਟੀਮ ਇੰਡੀਆ ਤੋਂ ਨਜਿੱਠਣ ਦੀ ਲੋੜ ਹੈ|
ਆਸਟ੍ਰੇਲੀਆ ਨੂੰ ਪੁਣੇ ਵਿੱਚ 23 ਫਰਵਰੀ ਤੋਂ ਭਾਰਤ ਦੇ ਖਿਲਾਫ ਚਾਰ ਟੈਸਟਾਂ ਦੀ ਲੜੀ ਖੇਡਣੀ ਹੈ ਅਤੇ ਵਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਦਬਾਅ ਵਿੱਚ ਸੰਜਮ ਕਾਇਮ ਰਖਣਾ ਹੋਵੇਗਾ ਅਤੇ ਅਸ਼ਵਿਨ ਦੀ ਗੇਂਦਬਾਜ਼ੀ ਤੋਂ ਨਜਿੱਠਣ ਦਾ ਤਰੀਕਾ ਲੱਭਣਾ ਹੋਵੇਗਾ| ਵਾ ਨੇ ਇੱਥੇ ਗੱਲਬਾਤ ਦੇ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਅਸ਼ਵਿਨ ਗੇਂਦਬਾਜ਼ੀ ਦੇ ਬ੍ਰਾਡਮੈਨ ਹਨ| ਉਹ ਜੋ ਕਰ ਰਹੇ ਹਨ ਉਹ ਸ਼ਾਨਦਾਰ ਹੈ| ਮੈਨੂੰ ਲਗਦਾ ਹੈ ਕਿ ਉਹ ਅਜਿਹਾ ਖਿਡਾਰੀ ਹੈ ਜਿਸ ਨਾਲ ਸਾਨੂੰ ਨਜਿੱਠਣਾ ਹੋਵੇਗਾ| ਜੇਕਰ ਆਸਟ੍ਰੇਲੀਆ ਅਜਿਹਾ ਕਰ ਸਕਿਆ ਤਾਂ ਸਾਡੇ ਕੋਲ ਜਿੱਤਣ ਦਾ ਮੌਕਾ ਹੋਵੇਗਾ|
ਭਾਰਤੀ ਆਫ ਸਪਿਨਰ ਦੀ ਸ਼ਲਾਘਾ ਕਰਦੇ ਹੋਏ ਵਾ ਨੇ ਕਿਹਾ ਕਿ ਉਹ ਅਜੇ ਜਿਸ ਤਰ੍ਹਾਂ ਖੇਡ ਰਿਹਾ ਹੈ, ਉਹ ਕਈ ਰਿਕਾਰਡ ਤੋੜਨ ਵਾਲਾ ਹੈ| ਅਸ਼ਵਿਨ ਦੇ ਕਈ ਅੰਕੜੇ ਬਿਹਤਰੀਨ ਹਨ| ਵਾ ਨੇ ਕਿਹਾ ਕਿ        ਆਸਟ੍ਰੇਲੀਆ ਦੇ ਲਈ ਇਹ ਲੜੀ ਮੁਸ਼ਕਲ ਹੋਵੇਗੀ ਕਿਉਂਕਿ ਭਾਰਤੀ ਟੀਮ ਵਿੱਚ ਗ਼ਜ਼ਬ ਦਾ ਤਾਲਮੇਲ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਸ਼ਾਨਦਾਰ ਹੈ| ਉਨ੍ਹਾਂ ਕਿਹਾ ਕਿ ਭਾਰਤ ਅਜੇ ਬਹੁਤ ਚੰਗਾ ਖੇਡ ਰਿਹਾ ਹੈ| ਸਾਰੀ ਟੀਮ ਆਪਣੀ ਭੂਮਿਕਾ ਵਿੱਚ ਕਾਫੀ ਸਹਿਜ ਹੈ| ਨਾਲ ਹੀ ਉਹ ਆਪਣੇ ਵਤਨ ਵਿੱਚ ਕਾਫੀ ਖੇਡ ਰਹੇ ਹਨ| ਘਰੇਲੂ ਮੈਦਾਨ ਤੇ ਉਨ੍ਹਾਂ ਨੂੰ ਹਰਾਉਣਾ ਕਾਫੀ ਮੁਸ਼ਕਲ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਹ ਸਾਬਤ ਹੋਇਆ ਹੈ|

Leave a Reply

Your email address will not be published. Required fields are marked *