ਅਸ਼ਵਿਨ ਬਣੇ 933 ਕ੍ਰਿਕਟਰ ਆਫ ਦਿ ਈਅਰ

ਨਵੀਂ ਦਿੱਲੀ, 22 ਦਸੰਬਰ (ਸ.ਬ.) ਦੁਨੀਆ ਦੇ ਨੰਬਰ ਇਕ ਟੈਸਟ ਗੇਂਦਬਾਜ਼ ਅਤੇ ਨੰਬਰ ਇਕ ਆਲਰਾਊਂਡਰ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਸਾਲ 2016 ਦੇ ਸਰਵਸ਼੍ਰੇਸ਼ਠ ਕ੍ਰਿਕਟਰ ਅਤੇ ਟੈਸਟ ਕ੍ਰਿਕਟਰ ਆਫ ਦਿ ਈਅਰ ਐਵਾਰਡ ਦੇ ਲਈ ਚੁਣਿਆ ਗਿਆ ਹੈ| ਉਹ ਰਾਹੁਲ ਦ੍ਰਵਿੜ ਦੇ ਬਾਅਦ ਮਾਤਰ ਦੂਜੇ ਭਾਰਤੀ ਕ੍ਰਿਕਟਰ ਹਨ ਜਿਸ ਨੂੰ ਇਕ ਹੀ ਸਾਲ ਵਿੱਚ ਇਹ ਦੋਵੇਂ ਪੁਰਸਕਾਰ ਪ੍ਰਾਪਤ ਹੋਏ ਹਨ|
ਆਈ.ਸੀ.ਸੀ. ਨੇ ਅੱਜ ਜਾਰੀ ਬਿਆਨ ਵਿੱਚ ਇਸ ਦਾ ਐਲਾਨ ਕੀਤਾ ਹੈ| ਅਸ਼ਵਿਨ ਸਾਲ ਦੇ ਸਰਵਸ਼੍ਰੇਸ਼ਠ ਕ੍ਰਿਕਟਰ ਬਣਨ ਵਾਲੇ ਤੀਜੇ ਭਾਰਤੀ ਅਤੇ ਸਨਮਾਨਯੋਗ ਸਰ ਗਾਰਫੀਲਡ ਸੋਬਰਸ ਟਰਾਫੀ ਪ੍ਰਾਪਤ ਕਰਨ ਵਾਲੇ ਓਵਰਆਲ 12ਵੇਂ ਖਿਡਾਰੀ ਹਨ| ਅਸ਼ਵਿਨ ਤੋਂ ਪਹਿਲਾਂ ਇਹ ਸਨਮਾਨ ਸਾਬਕਾ ਕਪਤਾਨ ਰਾਹੁਲ ਦ੍ਰਵਿੜ (2004) ਅਤੇ ਸਚਿਨ ਤੇਂਦੁਲਕਰ (2010) ਨੂੰ ਪ੍ਰਾਪਤ ਹੋਇਆ ਸੀ|
ਅਸ਼ਵਿਨ ਨੂੰ ਨਾਲ ਹੀ ਆਈ.ਸੀ.ਸੀ. ਵੱਲੋਂ ਸਰਵਸ਼੍ਰੇਸ਼ਠ ਟੈਸਟ ਕ੍ਰਿਕਟਰ ਐਵਾਰਡ ਦੇ ਲਈ ਚੁਣਿਆ ਗਿਆ ਹੈ| ਅਸ਼ਵਿਨ ਇਸੇ ਦੇ ਨਾਲ ਦ੍ਰਵਿੜ ਦੇ ਬਾਅਦ ਮਾਤਰ ਦੂਜੇ ਭਾਰਤੀ ਕ੍ਰਿਕਟਰ ਬਣ ਗਏ ਹਨ ਜਿਨ੍ਹਾਂ ਨੂੰ ਇਕ ਹੀ ਸਾਲ ਵਿੱਚ ਸੰਸਾਰਕ ਅਦਾਰੇ ਨੇ ਦੋਹਾਂ ਪੁਰਸਕਾਰਾਂ ਦੇ ਲਈ ਚੁਣਿਆ ਹੈ| ਸਾਲ 2004 ਵਿੱਚ ਸਾਬਕਾ ਕਪਤਾਨ ਦ੍ਰਵਿੜ ਨੂੰ ਆਈ.ਸੀ.ਸੀ. ਨੇ ਸਾਲ ਦੇ ਸਰਵਸ਼੍ਰੇਸ਼ਠ ਕ੍ਰਿਕਟਰ ਅਤੇ ਸਰਵਸ਼੍ਰੇਸ਼ਠ ਟੈਸਟ ਕ੍ਰਿਕਟਰ ਦੇ ਰੂਪ ਵਿੱਚ ਚੁਣਿਆ ਸੀ| ਉਨ੍ਹਾਂ ਤੋਂ ਪਹਿਲਾਂ ਸਿਰਫ 6 ਖਿਡਾਰੀਆਂ ਜੈਕਸ ਕੈਲਿਸ (2005), ਰਿਕੀ ਪੋਂਟਿੰਗ (2006), ਕੁਮਾਰ ਸੰਗਕਾਰਾ (2012), ਮਾਈਕਲ ਕਲਾਰਕ (2013), ਮਿਸ਼ੇਲ ਜਾਨਸਨ (2014) ਅਤੇ ਸਟੀਵਨ ਸਮਿਥ (2015) ਦੇ ਨਾਂ ਇਹ ਉਪਲਬਧੀ ਦਰਜ ਹੈ|

Leave a Reply

Your email address will not be published. Required fields are marked *