ਅਸਟ੍ਰੇਲੀਆਈ ਖਿਡਾਰੀ ਸਟੀਵ ਸਮਿਥ ਵਲੋਂ ਵਿਰਾਟ ਕੋਹਲੀ ਦੀ ਸ਼ਲਾਘਾ

ਨਵੀਂ ਦਿੱਲੀ, 23 ਜਨਵਰੀ (ਸ.ਬ.) ਆਪਣੀ ਬੱਲੇਬਾਜ਼ੀ ਨਾਲ ਧਾਕੜ ਗੇਂਦਬਾਜ਼ਾਂ ਨੂੰ  ਹਰਾਉਣ ਵਾਲੇ ਆਸਟਰੇਲੀਆਈ ਟੀਮ ਦੇ ਸੀਨੀਅਰ ਧਮਾਕੇਦਾਰ ਖਿਡਾਰੀ ਸਟੀਵ ਸਮਿਥ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਰੱਜ ਕੇ ਸ਼ਲਾਘਾ ਕੀਤੀ| ਵਿਸ਼ਵ ਕੱਪ 2019 ਦੇ ਦੌਰਾਨ ਫੈਨਜ਼ ਵੱਲੋਂ ਮੈਚ ਵਿਚਾਲੇ ਹੀ ਸਟੀਵ ਖਿਲਾਫ ਨਾਅਰੇ ਲਾਏ ਸਨ, ਉਸ ਸਮੇਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰਸ਼ੰਸਕਾਂ ਨੂੰ ਚੁੱਪ ਕਰਾਇਆ ਅਤੇ ਸਮਿਥ ਲਈ ਤਾੜੀਆਂ ਵਜਾਉਣ ਲਈ ਕਿਹਾ ਸੀ ਜਿਸ ਤੇ ਸਮਿਥ ਨੇ ਆਖਰਕਾਰ ਆਪਣੀ ਚੁੱਪੀ ਤੋੜੀ ਹੈ| ਇਸ ਨੂੰ ਲੈ ਕੇ ਸਮਿਥ ਨੇ ਕਿਹਾ, ”ਵਰਲਡ ਕੱਪ ਦੇ ਦੌਰਾਨ ਵਿਰਾਟ ਨੇ ਇਹ ਜੋ ਵੀ ਕੀਤਾ ਉਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ| ਉਨ੍ਹਾਂ ਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਪਰ ਇਹ ਬਹੁਤ ਚੰਗੀ ਗੱਲ ਸੀ ਅਤੇ ਮੈਂ ਇਸ ਦੀ ਸ਼ਲਾਘਾ ਕਰਦਾ ਹਾਂ|”
ਟੀ. ਵੀ. ਇੰਟਰਵਿਊ ਵਿੱਚ ਗੱਲਬਾਤ ਕਰਦੇ ਹੋਏ ਕੋਹਲੀ ਨੂੰ ਲੈ ਕੇ ਸਟੀਵ ਸਮਿਥ ਨੇ ਕਿਹਾ, ”ਉਹ ਸ਼ਾਨਦਾਰ ਖਿਡਾਰੀ ਹਨ| ਉਨ੍ਹਾਂ ਦੇ ਬੱਲੇਬਾਜ਼ੀ ਦੇ ਅੰਕੜੇ ਉਨ੍ਹਾਂ ਲਈ ਖੁਦ ਬੋਲਦੇ ਹਨ| ਮੈਨੂੰ ਲਗਦਾ ਹੈ ਕਿ ਉਹ ਤਿੰਨੋ ਫਾਰਮੈਟਸ ਵਿੱਚ ਸ਼ਾਨਦਾਰ ਖਿਡਾਰੀ ਹਨ ਅਤੇ ਮੈਨੂੰ ਲਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਈ ਰਿਕਾਰਡਸ ਤੋੜਦੇ ਹੋਏ ਦੇਖਾਂਗੇ| ਉਨ੍ਹਾਂ ਦੇ ਅੰਦਰ ਦੌੜਾਂ ਦੀ ਭੁੱਖ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਦੌੜਾਂ ਬਣਾਉਣ ਤੋਂ ਰੋਕਣ ਵਿੱਚ ਅਸਫਲ ਹੋ ਰਿਹਾ ਹੈ| ਮੈਂ ਉਮੀਦ ਕਰਦਾ ਹਾਂ ਕਿ ਉਹ ਆਸਟਰੇਲੀਆ ਖਿਲਾਫ ਦੌੜਾਂ ਬਣਾ ਸਕਣ, ਸਾਡੇ ਲਈ ਇਹ ਚੰਗਾ ਹੋਵੇਗਾ|”

Leave a Reply

Your email address will not be published. Required fields are marked *