ਅਸਮਾਨੀ ਬਿਜਲੀ ਡਿੱਗਣ ਨਾਲ 1 ਵਿਅਕਤੀ ਦੀ ਮੌਤ, 7 ਜ਼ਖਮੀ

ਫਤਿਹਗੜ੍ਹ ਸਾਹਿਬ, 12 ਸਤੰਬਰ (ਸ.ਬ.) ਪਿੰਡ ਖਾਨਪੁਰ ਨੇੜੇ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਅਤੇ 7 ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਪੈਣ ਕਾਰਨ 15-20 ਰਾਹਗੀਰ ਪਿੰਡ ਖਾਨਪੁਰ ਨੇੜਲੇ ਰੇਲਵੇ ਫਾਟਕ ਤੇ ਇਕ ਬਰੋਟੇ ਹੇਠਾਂ ਖੜ੍ਹ ਗਏ ਸਨ ਅਤੇ ਜ਼ਬਰਦਸਤ ਅਸਮਾਨੀ ਬਿਜਲੀ ਡਿੱਗਣ ਕਾਰਨ ਇਹ ਘਟਨਾ ਵਾਪਰ ਗਈ| ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬਿਜਲੀ ਦੇ ਝਟਕੇ ਲੱਗਣ ਕਾਰਨ ਖੜ੍ਹੇ ਵਿਅਕਤੀ ਦੂਰ-ਦੂਰ ਤੱਕ ਜਾ ਡਿਗੇ ਤੇ ਉਹ ਬੇਹੋਸ਼ ਹੋ ਗਏ|

Leave a Reply

Your email address will not be published. Required fields are marked *