ਅਸ਼ੋਕ ਝਾਅ ਨੂੰ ਭਾਜਪਾ ਦਾ ਜਿਲ੍ਹਾ ਸਕੱਤਰ ਬਣਾਇਆ

ਐਸ.ਏ.ਐਸ.ਨਗਰ, 4 ਜੂਨ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੂੰ ਭਾਜਪਾ ਦਾ ਜਿਲ੍ਹਾ ਸੱਕਤਰ ਨਿਯੁਕਤ ਕੀਤਾ ਗਿਆ ਹੈ| ਇਸ ਸੰਬੰਧੀ ਭਾਜਪਾ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਵਲੋਂ ਉਨਾਂ ਦੀ ਇਸ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ| 
ਇਸ ਮੌਕੇ ਗੱਲ ਕਰਦਿਆਂ ਸ੍ਰੀ ਝਾਅ ਨੇ ਕਿਹਾ ਕਿ ਉਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਰਹਿਣਗੇ|  ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਾਜੀਵ ਸ਼ਰਮਾ, ਮੀਤ ਪ੍ਰਧਾਨ ਸੰਜੀਵ ਗੋਇਲ ਅਤੇ ਅਰੁਣ ਸ਼ਰਮਾ, ਕਾਰਜਕਾਰੀ ਮੈਂਬਰ ਉਮਾਕਾਂਤ ਤਿਵਾੜੀ,  ਗੁਰਮੀਤ ਸਿੰਘ ਟਿਵਾਣਾ, ਭੁਪਿੰਦਰ ਰਾਠੌਰ, ਰਾਜੇਸ਼ ਰਾਣਾ, ਮੰਡਲ ਪ੍ਰਧਾਨ 2 ਅਨਿਲ ਕੁਮਾਰ ਗੁੱਡੂ, ਸੰਜੀਵ ਮਿਸ਼ਰਾ, ਸੁਮਿਤ ਗੋਇਲ ਅਤੇ ਪ੍ਰਵੀਨ ਸ਼ਰਮਾ ਹਾਜਿਰ ਸਨ| 

Leave a Reply

Your email address will not be published. Required fields are marked *