ਅਸਾਮ ਵਿੱਚ ਭੂਚਾਲ ਆਇਆ

ਅਸਾਮ, 11 ਜੂਨ (ਸ.ਬ.) ਅਸਾਮ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਮੌਸਮ ਵਿਭਾਗ ਮੁਤਾਬਕ ਸਵੇਰੇ 10.23 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 4.9 ਮਾਪੀ ਗਈ ਹੈ ਅਤੇ ਇਸ ਦਾ ਕੇਂਦਰ ਅਸਾਮ ਦੇ ਧੀਂਗ ਵਿੱਚ ਰਿਹਾ| ਰਾਜਧਾਨੀ ਗੁਵਾਹਾਟੀ ਵਿੱਚ ਭੂਚਾਲ ਦਾ ਝਟਕਾ ਮਹਿਸੂਸ ਹੋਣ ਤੇ ਹੜਕੰਪ ਮਚ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਖੁਲ੍ਹੇ ਸਥਾਨਾ ਵੱਲ ਨਿਕਲ ਪਏ| ਭੂਚਾਲ ਨਾਲ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ|

Leave a Reply

Your email address will not be published. Required fields are marked *