ਅਸੀਂ ਬੈਲਟ ਪੇਪਰ ਵਾਲੇ ਯੁੱਗ ਵਿੱਚ ਵਾਪਿਸ ਨਹੀਂ ਆਉਣਾ ਚਾਹੁੰਦੇ: ਸੁਨੀਲ ਅਰੋੜਾ

ਨਵੀਂ ਦਿੱਲੀ, 24 ਜਨਵਰੀ (ਸ.ਬ.) ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਈ. ਵੀ. ਐਮ. ਮਾਮਲੇ ਵਿੱਚ ਦੋਬਾਰਾ ਬੈਲਟ ਪੇਪਰ ਰਾਹੀਂ ਵੋਟਿੰਗ ਕਰਨ ਦੀ ਮੰਗ ਤੇ ਸਾਫ ਇਨਕਾਰ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ,”ਅਸੀਂ ਬੈਲੇਟ ਪੇਪਰ ਵਾਲੇ ਯੁੱਗ ਵਿੱਚ ਵਾਪਸ ਨਹੀਂ ਆਉਣਾ ਚਾਹੁੰਦੇ ਹਾਂ|” ਦੇਸ਼ ਵਿੱਚ ਕਈ ਵਾਰ ਈ. ਵੀ. ਐਮ. ਤੇ ਸਵਾਲ ਖੜੇ ਹੋਏ ਅਤੇ ਬੈਲਟ ਪੇਪਰ ਦੇ ਰਾਹੀਂ ਚੋਣ ਕਰਵਾਉਣ ਦੀ ਮੰਗ ਉੱਠੀ ਹੈ|ਹਾਲ ਹੀ 2014 ਦੇ ਲੋਕ ਸਭਾ ਚੋਣਾਂ ਵਿੱਚ ਈ. ਵੀ. ਐਮ. ਦੇ ਹੈਕ ਹੋਣ ਦਾ ਦਾਅਵਾ ਕੀਤਾ ਗਿਆ| ਇਸ ਤੋਂ ਬਾਅਦ ਫਿਰ ਤੋਂ 2019 ਲੋਕ ਸਭਾ ਚੋਣਾਂ ਲਈ ਬੈਲਟ ਪੇਪਰ ਵੋਟਿੰਗ ਦੀ ਮੰਗ ਚੁੱਕੀ ਗਈ| ਕਾਂਗਰਸ ਸਮੇਤ ਕਈ ਵਿਰੋਧੀਆਂ ਪਾਰਟੀਆਂ ਨੇ ਈ. ਵੀ. ਐਮ. ਦੀ ਜਗ੍ਹਾਂ ਬੈਲਟ ਪੇਪਰ ਨਾਲ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਗਈ ਹੈ| ਇਸ ਤੇ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸਾਫ ਇਨਕਾਰ ਕਰ ਦਿੱਤਾ ਹੈ|

Leave a Reply

Your email address will not be published. Required fields are marked *