ਅਸੀਂ ਹਮਲੇ ਤੋਂ ਡਰਨ ਵਾਲੇ ਨਹੀਂ : ਜਤਿੰਦਰ ਸਿੰਘ

ਨਵੀਂ ਦਿੱਲੀ, 12 ਜੁਲਾਈ (ਸ.ਬ.)  ਅਮਰਨਾਥ ਸ਼ਰਧਾਲੂਆਂ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੀ.ਐਮ.ਓ. ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਅਮਰਨਾਥ ਹਮਲੇ ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ| ਇਸ ਦੌਰਾਨ ਜਤਿੰਦਰ ਸਿੰਘ ਨੇ ਕਿਹਾ ਕਿ ਅੱਤਵਾਦੀ ਵਿਕਾਸ ਦਾ ਰਸਤਾ ਨਹੀਂ ਰੋਕ ਸਕਦੇ| ਸਾਨੂੰ ਸਿਰਫ ਸੁਰੱਖਿਆ ਵਿੱਚ ਹੋਈ ਚੂਕ ਤੇ ਰਿਪੋਰਟ ਦਾ ਇੰਤਜ਼ਾਰ ਹੈ| ਉਨ੍ਹਾਂ ਨੇ ਕਿਹਾ ਕਿ ਪੀ.ਐਮ. ਕਸ਼ਮੀਰ ਦੇ ਹਾਲਤ ਤੇ ਨਜ਼ਰ ਬਣਾਏ ਹੋਏ ਹਨ| ਹਮਲੇ ਤੋਂ ਬਾਅਦ ਇਕ ਦਿਨ ਵੀ ਯਾਤਰਾ ਨਹੀਂ ਰੁਕੀ| ਇਸ ਦੇ ਨਾਲ ਹੀ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਦੀ ਪਛਾਣ ਹੋ ਗਈ ਹੈ| ਕਸ਼ਮੀਰ ਵਿੱਚ ਅਣਹੋਣੀ ਹੁੰਦੀ ਹੈ ਤਾਂ ਆਵਾਜ਼ ਪੂਰੇ ਦੇਸ਼ ਵਿੱਚ ਹੁੰਦੀ ਹੈ| ਅਮਰਨਾਥ ਯਾਤਰੀਆਂ ਦੇ ਦੁੱਖ ਵਿੱਚ ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ|
ਉਥੇ ਹੀ ਹੰਸਰਾਜ ਅਹੀਰ ਨੇ ਕਿਹਾ ਕਸ਼ਮੀਰ ਵਿੱਚ ਅਣਹੋਣੀ ਹੁੰਦੀ ਹੈ ਤਾਂ ਆਵਾਜ਼ ਪੂਰੇ ਦੇਸ਼ ਵਿੱਚ ਹੁੰਦੀ ਹੈ| ਹਮਲੇ ਦੇ ਬਾਵਜੂਦ ਸ਼ਰਧਾਲੂ ਡਰੇ ਹੋਏ ਨਹੀਂ ਹਨ| ਅਮਰਨਾਥ ਹਮਲੇ ਤੇ ਸਮਾਜ ਦੇ ਹਰ ਵਰਗ ਨੇ ਨਿੰਦਾ ਕੀਤੀ ਹੈ| ਅਹੀਰ ਨੇ ਕਿਹਾ ਕਿ ਅਮਰਨਾਥ ਹਮਲੇ ਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਚਰਚਾ ਕੀਤੀ ਗਈ ਹੈ|

Leave a Reply

Your email address will not be published. Required fields are marked *