ਅਹਿਮਦਾਬਾਦ: ਕਾਲੇ ਜਾਦੂ ਦੇ ਚੱਕਰ ਵਿੱਚ ਪੂਰੇ ਪਰਿਵਾਰ ਨੇ ਦਿੱਤੀ ਜਾਨ

ਅਹਿਮਦਾਬਾਦ, 12 ਸਤੰਬਰ (ਸ.ਬ.) ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਦਿੱਲੀ ਦੇ ਬੁਰਾੜੀ ਵਰਗਾ ਕਾਂਡ ਦੇਖਣ ਨੂੰ ਮਿਲਿਆ ਹੈ| ਜਿੱਥੇ ਇਕ ਪਰਿਵਾਰ ਦੇ 3 ਮੈਂਬਰਾਂ ਨੇ ਇੱਕਠੇ ਸੁਸਾਇਡ ਕਰ ਲਿਆ| ਪੂਰੀ ਘਟਨਾ ਦੇ ਪਿੱਛੇ ਤੰਤਰ-ਮੰਤਰ ਦਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਪਰਿਵਾਰ ਦੇ ਮੁਖੀਆ ਕੁਨਾਲ ਤ੍ਰਿਵੇਂਦੀ ਆਪਣੇ ਪਰਿਵਾਰ ਨਾਲ ਨਰੋਦਾ ਦੇ ਅਵਨੀ ਸਕਾਈ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿੰਦੇ ਸਨ| ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਬੁਰਾੜੀ ਕਾਂਡ ਦੀ ਤਰ੍ਹਾਂ ਘਰ ਦੇ ਮੁਖੀਆ 45 ਸਾਲਾ ਕੁਨਾਲ ਨੇ ਫਾਂਸੀ ਲਗਾਈ ਸੀ ਜਦਕਿ ਉਸ ਦੀ ਪਤਨੀ ਕਵਿਤਾ ਅਤੇ 16 ਸਾਲਾ ਬੇਟੀ ਸ਼੍ਰੀਨ ਦੀ ਲਾਸ਼ ਘਰ ਵਿੱਚ ਪਈ ਮਿਲੀ| ਪੁਲੀਸ ਮੁਤਾਬਕ ਕਵਿਤਾ ਅਤੇ ਉਨ੍ਹਾਂ ਦੀ ਬੇਟੀ ਸ਼੍ਰੀਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕੀਤੀ ਹੈ ਜਦਕਿ ਘਰ ਦੀ ਬਜ਼ੁਰਗ ਔਰਤ ਯਾਨੀ ਕੁਨਾਲ ਦੀ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ| ਉਸ ਨੇ ਜ਼ਹਿਰੀਲੀ ਦਵਾਈ ਪੀਤੀ ਸੀ ਪਰ ਇਸ ਦਵਾਈ ਦਾ ਅਸਰ ਜ਼ਿਆਦਾ ਨਹੀਂ ਹੋਇਆ, ਉਹ ਹਸਪਤਾਲ ਵਿੱਚ ਭਰਤੀ ਹੈ| ਪਿਛਲੇ 24 ਘੰਟੇ ਤੋਂ ਉਨ੍ਹਾਂ ਦਾ ਘਰ ਬੰਦ ਸੀ| ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਫੋਨ ਕਰ ਰਹੇ ਸਨ ਪਰ ਕੋਈ ਫੋਨ ਤੇ ਜਵਾਬ ਨਹੀਂ ਦੇ ਰਿਹਾ ਸੀ| ਇਸ ਲਈ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਹੋਰ ਪਰਿਵਾਰਕ ਮੈਂਬਰ ਪੁਲੀਸ ਨੂੰ ਲੈ ਕੇ ਉਥੇ ਪੁੱਜੇ| ਕਮਰੇ ਅੰਦਰ ਦਾਖ਼ਲ ਹੋਏ ਤਾਂ ਸਭ ਦੇ ਹੋਸ਼ ਉਡ ਗਏ| ਅੰਦਰ ਕੁਨਾਲ ਲਟਕ ਰਿਹਾ ਸੀ ਜਦੋਂਕਿ ਉਸ ਦੀ ਪਤਨੀ ਫਰਸ਼ ਅਤੇ ਬੇਟੀ ਬਿਸਤਰ ਤੇ ਮ੍ਰਿਤ ਪਈ ਸੀ| ਪੁਲੀਸ ਨੂੰ ਜਾਂਚ ਦੇ ਦੌਰਾਨ ਕਮਰੇ ਤੋਂ ਇਕ ਸੁਸਾਇਡ ਨੋਟ ਮਿਲਿਆ ਹੈ| ਜਿਸ ਵਿੱਚ ਲਿਖਿਆ ਹੈ ਕਿ ਮੰਮੀ-ਪਾਪਾ ਮੈਨੂੰ ਕਦੀ ਵੀ ਸਮਝ ਨਹੀਂ ਸਕੇ, ਮੈਂ ਕਈ ਵਾਰ ਕਾਲੀ ਸ਼ਕਤੀ ਦੇ ਬਾਰੇ ਦੱਸਿਆ ਪਰ ਕਦੀ ਉਨ੍ਹਾਂ ਨੇ ਨਹੀਂ ਮੰਨਿਆ ਅਤੇ ਸ਼ਰਾਬ ਨੂੰ ਉਸ ਦਾ ਕਾਰਨ ਦੱਸਿਆ| ਸੁਸਾਇਡ ਨੋਟ ਵਿੱਚ ਇਹ ਵੀ ਲਿਖਿਆ ਕਿ ਉਹ ਕਦੀ ਵੀ ਆਤਮ-ਹੱਤਿਆ ਨਹੀਂ ਕਰ ਸਕਦੇ ਹਨ ਪਰ ਕਾਲੀ ਸ਼ਕਤੀਆਂ ਕਾਰਨ ਆਤਮ-ਹੱਤਿਆ ਕਰ ਰਹੇ ਹਨ|

Leave a Reply

Your email address will not be published. Required fields are marked *