ਅਹੁਦੇਦਾਰਾਂ ਦੀ ਚੋਣ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ (ਰਜਿ.) ਫੇਜ਼ 2 ਦੀ ਮੀਟਿੰਗ ਸਭਾ ਦੇ ਜਨਰਲ ਸਕੱਤਰ ਸ੍ਰ. ਐਸ.ਐਸ. ਵਾਲੀਆ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਭਾ ਦੇ ਪ੍ਰਧਾਨ ਸ੍ਰ. ਐਚ.ਐਸ. ਜਟਾਣਾ ਦੇ ਅਕਾਲ ਚਲਾਣੇ ਸੰਬਧੀ ਸ਼ੋਕ ਮਤਾ ਪਾਸ ਕਰਨ ਉਪਰੰਤ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ| 
ਇਸ ਮੌਕੇ ਸ੍ਰ. ਰਜਿੰਦਰ ਸਿੰਘ ਰਾਣਾ ਕੌਂਸਲਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| ਇਸ ਮੌਕੇ ਚੋਣ ਦੀ ਕਾਰਵਾਈ ਦੀ ਨਿਗਰਾਨੀ ਸ੍ਰ. ਅਮਰੀਕ ਸਿੰਘ ਗਿੱਲ, ਚੀਫ ਅਡਵਾਇਜਰ ਅਤੇ ਸ੍ਰੀ ਏ. ਐਸ. ਬੈਂਸ ਜਨਰਲ ਸਕੱਤਰ ਵਲੋਂ ਕੀਤੀ ਗਈ|  
ਇਸ ਮੌਕੇ ਕੀਤੀ ਗਈ ਚੋਣ ਵਿੱਚ ਸ੍ਰ. ਐਸ.ਐਸ. ਵਾਲੀਆ ਨੂੰ ਚੇਅਰਮੈਨ, ਸ੍ਰ. ਪੀ.ਪੀ.ਐਸ. ਬਜਾਜ ਨੂੰ ਪ੍ਰਧਾਨ, ਸ੍ਰ. ਜਸਵਿੰਦਰ ਸਿੰਘ ਜਟਾਣਾ ਨੂੰ ਮੀਤ ਪ੍ਰਧਾਨ, ਸ੍ਰ. ਹਰਜਿੰਦਰ ਸਿੰਘ ਸੋਹਲ ਜਨਰਲ ਸਕੱਤਰ, ਸ੍ਰੀਮਤੀ ਸਤਿੰਦਰ ਕੌਰ ਸਕੱਤਰ, ਸ੍ਰ. ਸੁਖਵਿੰਦਰ ਸਿੰਘ ਵਿੱਤ ਸਕੱਤਰ ਚੁਣੇ ਗਏ|

Leave a Reply

Your email address will not be published. Required fields are marked *