ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਬਿਜ਼ਨਸ ਓਨਰਜ਼                ਐਸੋਸੀਏਸ਼ਨ ਸੈਕਟਰ-82 (ਰਜਿ.) ਦੀ ਸਾਲ 2017 ਤੋਂ 2019 ਲਈ ਸਰਵਸੰਮਤੀ ਨਾਲ ਹੋਈ ਚੋਣ ਦੌਰਾਨ ਸ. ਬਿਪਨਜੀਤ ਸਿੰਘ ਨੂੰ ਪ੍ਰਧਾਨ, ਸ. ਕੰਵਰ ਹਰਬੀਰ ਸਿੰਘ ਢੀਂਢਸਾ ਨੂੰ ਜਨ. ਸਕੱਤਰ ਅਤੇ ਸ਼੍ਰੀ ਪੰਕਜ ਸਿੰਗਲਾ ਨੂੰ ਵਿੱਤ ਸਕੱਤਰ ਚੁਣਿਆ ਗਿਆ|
ਸੰਸਥਾ ਦੇ ਜਨਰਲ ਇਜਲਾਸ ਦੌਰਾਨ ਹੋਈ ਇਸ ਚੋਣ ਤੋਂ ਪਹਿਲਾਂ ਮੌਜੂਦਾ ਜਨ. ਸਕੱਤਰ ਸ. ਹਰਵਿੰਦਰਜੀਤ ਸਿੰਘ ਵਲੋਂ ਸਲਾਨਾ ਰਿਪੋਰਟ ਪੇਸ਼ ਕੀਤੀ ਗਈ ਜਿਸ ਪਿੱਛੋਂ ਮੌਜੂਦਾ ਵਿੱਤ ਸਕੱਤਰ ਸ਼੍ਰੀ ਦੀਪਕ  ਸ਼ਰਮਾ ਵੱਲੋਂ ਸਲਾਨਾ ਅਕਾਉਂਟ ਅਤੇ ਬੈਲੇਂਸ ਸ਼ੀਟ ਪੇਸ਼ ਹੋਈ, ਜਿਸ ਨੂੰ ਮੈਂਬਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ| ਉਪਰੰਤ ਮੌਜੂਦਾ ਪ੍ਰਧਾਨ ਸ. ਗੁਰਮੁੱਖ ਸਿੰਘ ਗਿਰਨ ਨੇ  ਆਪਣੀ ਟੀਮ ਵੱਲੋਂ ਪਿਛਲੇ 4ਸਾਲਾਂ ਵਿੱਚ ਕੀਤੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਆਪਣੀ ਕਾਰਜਕਾਰਣੀ ਨੂੰ ਭੰਗ ਕਰ ਦਿੱਤਾ|
ਇਸ ਉਪਰੰਤ ਨਿਯੁਕਤ ਚੋਣ Tਬਜ਼ਰਵਰ ਸ਼੍ਰੀ ਜੇ.ਕੇ. ਗੁਪਤਾ, ਸਾਬਕਾ ਚੀਫ ਟਾਊਨ ਪਲੈਨਰ, ਪੁੱਡਾ ਨੇ ਚੋਣ ਕਾਰਵਾਈ ਨਿਭਾਉਂਦਿਆਂ ਸਰਬ-ਸਹਿਮਤੀ ਨਾਲ ਨਵੀਂ   ਕਾਰਜਕਰਣੀ ਨੂੰ ਸਥਾਪਤ ਕੀਤਾ|
ਨਵੇਂ ਨਿਯੁਕਤ ਪ੍ਰਧਾਨ, ਸ. ਬਿਪਨਜੀਤ ਸਿੰਘ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਨਤਾ ਲੈਂਡ ਉਦਯੋਗਿਕ ਖੇਤਰ ਸੈਕਟਰ-82 ਵਿੱਚ ਵਿਕਾਸ ਕਾਰਜਾਂ ਲਈ ਜੇ.ਐਲ. ਪੀ.ਐਲ. ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਲਈ ਜ਼ੋਰ ਪਾਉਣਗੇ ਅਤੇ ਸੈਕਟਰ-82 ਵਿੱਚ ਵਸੇ ਉਦਯੋਗਪਤੀਆਂ ਵੱਲੋਂ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਦੂਰ ਕਰਨ    ਲਈ ਸੰਘਰਸ਼ ਕਰਨਗੇ|

Leave a Reply

Your email address will not be published. Required fields are marked *