ਅਹੁਦੇਦਾਰਾਂ ਦੀ ਚੋਣ


ਐਸ ਏ ਐਸ ਨਗਰ, 17 ਨਵੰਬਰ (ਸ.ਬ.) ਕਲਾਸ 4 ਗੋਰਮਿੰਟ ਇੰਪਲਾਈਜ ਅਤੇ ਵਰਕਰ ਯੂਨੀਅਨ ਪੰਜਾਬ ਨਾਲ ਸਬੰਧਿਤ  ਖੇਤੀ ਭਵਨ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਰਜਾ 4 ਯੂਨੀਅਨ ਦੀ ਵਿਧਾਨ ਅਨੁਸਾਰ ਚੋਣ ਯੂਨੀਅਨ ਦੇ ਸਰਪ੍ਰਸਤ ਕਰਤਾਰ ਸਿੰਘ ਪਾਲ ਅਤੇ ਸੂਬਾ ਚੇਅਰਮੈਨ ਗੁਲਜਾਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ| 
ਯੂਨੀਅਨ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਦਸਿਆ ਕਿ ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਜਸਵਿੰਦਰ ਸਿੰਘ ਨੂੰ ਚੇਅਰਮੈਨ, ਕਰਤਾਰ ਸਿੰਘ ਪਾਲ ਨੂੰ ਸਰਪ੍ਰਸਤ, ਅਵਤਾਰ ਸਿੰਘ ਨੂੰ ਪ੍ਰਧਾਨ ਗੁਰਮੀਤ ਸਿੰਘ ਨੂੰ ਉਪ ਪ੍ਰਧਾਨ, ਪ੍ਰਵੀਨ ਕੁਮਾਰ ਨੂੰ ਜਨਰਲ ਸਕੱਤਰ,  ਸੁਭਮ ਕੁਮਾਰ ਨੂੰ ਖਜਾਨਚੀ, ਭੁਪਿੰਦਰ ਸਿੰਘ ਨੂੰ ਸਲਾਹਕਾਰ, ਯਮੁਨਾ ਸਿੰਘ ਨੂੰ ਮੁੱਖ ਸਲਾਹਕਾਰ, ਸੁਖਵੀਰ ਕੌਰ ਨੂੰ ਮੈਂਬਰ ਚੁਣੇ ਗਏ| 
ਇਸ ਮੌਕੇ ਮਨਿਸਟਰੀਅਲ ਯੂਨੀਅਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਦੇ ਪ੍ਰਧਾਨ ਇੰਦਰਜੀਤ ਸਿੰਘ, ਵਰਕਰ ਵੂਮੈਨ ਯੂਨੀਅਨ ਦੀ ਪ੍ਰਧਾਨ ਪ੍ਰਵੀਨ ਕੁਮਾਰ, ਮੁਲਾਜਮ  ਆਗੂ ਪ੍ਰੇਮ ਚੰਦ ਸ਼ਰਮਾ, ਜਨਕ ਸਿੰਘ ਵੀ ਮੌਜੂਦ ਸਨ| 

Leave a Reply

Your email address will not be published. Required fields are marked *