ਅਹੁਦੇਦਾਰਾਂ ਦੀ ਚੋਣ

ਲੁਧਿਆਣਾ, 27 ਜੂਨ (ਸ.ਬ.) ਦੀ ਐਕਸਾਈਜ ਐਂਡ ਟੈਕਸ਼ੇਸਨ ਵਿਭਾਗ ਦੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਲੁਧਿਆਣਾ ਵਿਖੇ ਹੋਈ| ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਭੁਪਿੰਦਰ ਭਾਟੀਆ ਈ ਟੀ ਓ ਸੰਂਭੂ ਬੈਰੀਅਰ ਨੂੰ ਪ੍ਰਧਾਨ, ਕਾਲੀਚਰਨ ਜਾਂਗਿੜ ਈ ਟੀ ਓ ਬਠਿੰਡਾ ਨੂੰ ਸੀਨੀਅਰ ਮੀਤ ਪ੍ਰਧਾਨ, ਨਵਰੀਤ ਕੌਰ ਈ ਟੀ ਓ ਅੰਮ੍ਰਿਤਸਰ ਨੂੰ ਮੀਤ ਪ੍ਰਧਾਨ, ਹਰਜੋਤ ਸਿੰਘ ਈ ਟੀ ਓ ਮੁਹਾਲੀ ਨੂੰ ਜਨਰਲ ਸਕੱਤਰ ਅਤੇ ਰੋਹਿਤ ਗਰਗ ਈ ਟੀ ਓ ਪਟਿਆਲਾ ਨੂੰ ਖਜਾਨਚੀ ਚੁਣਿਆ ਗਿਆ|

Leave a Reply

Your email address will not be published. Required fields are marked *