ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਦੀ ਇੰਨਸਟੀਚਿਊਟ ਆਫ ਕੋਸਟ ਅਕਾਉਂਟਸ ਆਫ ਇੰਡੀਆ (ਚੰਡੀਗੜ੍ਹ, ਪੰਚਕੂਲਾ, ਮੁਹਾਲੀ ਚੈਪਟਰ) ਦੀ ਅੱਜ ਹੋਈ ਚੋਣ ਵਿੱਚ ਸ੍ਰ. ਡੀ ਐਸ ਭਾਟੀਆ ਚੇਅਰਮੈਨ ਚੁਣੇ ਗਏ| ਇਸ ਤੋਂ ਬਿਨਾਂ ਸ੍ਰੀ ਲੋਕਨਾਥ ਅਗਰਵਾਲ ਵਾਈਸ ਚੇਅਰਮੈਨ, ਸ੍ਰੀ ਸਤੀਸ਼ ਢੀਂਗਰਾ ਸਕੱਤਰ, ਸੰਜੇ ਸਿੰਘ ਵਿੱਤ ਸਕੱਤਰ, ਅਭੀਨੀਸ਼ ਰਾਜਨ ਚੇਅਰਮੈਨ ਪ੍ਰੋਫੈਸ਼ਨਲ ਡਵੈਲਪਮੈਂਟ ਕਮੇਟੀ, ਗੀਤਾ ਢੀਗਰਾ ਚੇਅਰਮੈਨ ਕੋਚਿੰਗ ਕਮੇਟੀ, ਵਿਜੈ ਅੰਜੁਮ ਚੇਅਰਮੈਨ ਕੋਆਰਡੀਨੇਸ਼ਨ ਕਮੇਟੀ, ਪ੍ਰਵੀਨ ਕੁਮਾਰ ਸ਼ਰਮਾ, ਬੀ ਬੀ ਗੁਪਤਾ ਕਾਰਜਕਾਰੀ ਮੈਂਬਰ ਅਤੇ ਸੁਰਿੰਦਰ ਕੁਮਾਰ ਬਿਨਾ ਮੁਕਾਬਲੇ ਦੇ ਗਰੈਂਡ ਮੈਂਬਰ ਚੁਣੇ ਗਏ| ਇਸ ਮੌਕੇ ਚੇਅਰਮੈਨ ਸ੍ਰ. ਡੀ ਐਸ ਭਾਟੀਆ ਨੇ ਕਿਹਾ ਕਿ ਸੰਸਥਾ ਸੈਕਟਰ-70 ਵਾਲੇ ਪਲਾਟ ਦੀ ਉਸਾਰੀ ਜਲਦੀ ਕੀਤੀ ਜਾਵੇਗੀ ਅਤੇ ਇਸ ਪ੍ਰੋਫੈਸ਼ਨ ਦੀ ਡਿਵੈਲਪਮੈਂਟ ਲਈ ਕੰਮ ਕੀਤਾ ਜਾਵੇਗਾ|

Leave a Reply

Your email address will not be published. Required fields are marked *