ਅੰਕੜਿਆਂ ਦੀ ਬਾਜ਼ੀਗਰੀ ਨਾਲ ਯੂ. ਪੀ. ਵਿੱਚ ਭਿਆਨਕ ਹੋਇਆ ਕੋਰੋਨਾ : ਪ੍ਰਿਅੰਕਾ ਗਾਂਧੀ

ਲਖਨਊ, 18 ਜੁਲਾਈ (ਸ.ਬ.) ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਘੇਰਦੇ ਹੋਏ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਕਈ ਦਾਅਵਿਆਂ ਦੇ ਬਾਵਜੂਦ ਸੂਬੇ ਦੇ 25 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ, ਜਦੋਂ ਇਕ ਜ਼ਿਲ੍ਹੇ ਵਿੰਚ ਤਾਂ ਇਹ ਵਾਧਾ ਇਕ ਹਜ਼ਾਰ ਤੱਕ ਪਹੁੰਚ ਗਿਆ ਹੈ| ਪ੍ਰਿਯੰਕਾ ਨੇ ਟਵੀਟ ਕੀਤਾ,”ਲਗਭਗ 3 ਮਹੀਨਿਆਂ ਦੀ ਤਾਲਾਬੰਦੀ, ਸਰਕਾਰ ਦੇ ਕਈ ਦਾਅਵਿਆਂ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹਿਆਂ ਵਿੱਚ ਜੁਲਾਈ ਮਹੀਨੇ ਕੋਰੋਨਾ ਦੇ ਮਾਮਲਿਆਂ ਵਿੰਚ ਤੇਜ਼ੀ ਨਾਲ ਵਾਧਾ ਹੋਇਆ ਹੈ| ਯੂ.ਪੀ. ਦੇ 3 ਜ਼ਿਲ੍ਹਿਆਂ ਵਿੱਚ 200 ਫੀਸਦੀ, ਤਿੰਨ ਤੋਂ 400 ਫੀਸਦੀ ਅਤੇ ਇਕ ਜ਼ਿਲ੍ਹੇ ਵਿੱਚ 1000 ਫੀਸਦੀ ਤੋਂ ਉੱਪਰ ਦਾ ਉਛਾਲ ਆਇਆ ਹੈ|
ਕਾਂਗਰਸ ਦੀ ਜਨਰਲ ਸਕੱਤਰ ਨੇ ‘ਕੋਰੋਨਾ ਦਾ ਕਹਿਰ ਸਰਕਾਰ ਬੇਅਸਰ’ ਹੈਡਿੰਗ ਲਗਾ ਕੇ ਬਾਰ ਚਾਰਟ ਡਾਇਗ੍ਰਾਮ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਨੂੰ ਦਰਸਾਇਆ ਹੈ| ਚਾਰਟ ਅਨੁਸਾਰ ਝਾਂਸੀ ਵਿੱਚ ਜੂਨ ਮਹੀਨੇ 193 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਇਕ ਤੋਂ 17 ਜੁਲਾਈ ਦਰਮਿਆਨ ਉੱਥੇ 794 ਨਵੇਂ ਮਾਮਲੇ ਸਾਹਮਣੇ ਆਏ| ਇਸ ਤਰ੍ਹਾਂ ਲਖਨਊ ਵਿੱਚ ਇਕ ਤੋਂ 17 ਜੁਲਾਈ ਦਰਮਿਆਨ 2248, ਗੋਰਖਪੁਰ ਵਿੱਚ 580, ਬਲੀਆ ਵਿੱਚ 539 ਨਵੇਂ ਮਾਮਲੇ ਪਾਏ ਗਏ|
ਉਨ੍ਹਾਂ ਨੇ ਲਿਖਿਆ,”ਜਾਣਕਰੀ ਅਨੁਸਾਰ ਪ੍ਰਯਾਗਰਾਜ ਵਿੱਚ 70 ਫੀਸਦੀ ਪੀੜਤ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ 48ਘੰਟਿਆਂ ਅੰਦਰ ਹੀ ਮੌਤ ਹੋ ਗਈ| ਸਾਨੂੰ ਇਸੇ ਗੱਲ ਦਾ ਡਰ ਸੀ ਇਸ ਲਈ ਸ਼ੁਰੂ ਵਿੱਚ ਹੀ ਅਸੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿੱਖ ਕੇ ਇਸ ਸੰਦਰਭ ਵਿੱਚ ਸਕਾਰਾਤਮਕ ਸੁਝਾਅ ਦਿੰਦੇ ਹੋਏ ਵੱਧ ਟੈਸਟਿੰਗ ਦੀ ਗੱਲ ਚੁੱਕੀ ਸੀ|” ਪ੍ਰਿਯੰਕਾ ਨੇ ਟਵੀਟ ਦੇ ਅੰਤ ਵਿੱਚ ਲਿਖਿਆ,”ਅੱਜ ਇਹ ਭਿਆਨਕ ਰੂਪ ਟੈਸਟਿੰਗ ਤੇ ਧਿਆਨ ਨਾ ਦੇਣ, ਰਿਪੋਰਟ ਵਿੱਚ ਦੇਰ ਹੋਣ, ਅੰਕੜਿਆਂ ਦੀ ਬਾਜ਼ੀਗਰੀ ਕਰਨ ਅਤੇ ਕਾਨਟੈਕਟ ਟਰੇਸਿੰਗ ਤੇ ਧਿਆਨ ਨਹੀਂ ਦੇਣ ਕਾਰਨ ਹੋਇਆ ਹੈ| ਯੂ.ਪੀ. ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ|”

Leave a Reply

Your email address will not be published. Required fields are marked *