ਅੰਗਹੀਣਾ ਦੀ ਵਰਤੋਂ ਲਈ ਤਹਿਸੀਲ ਕਾਂਪਲੈਕਸ ਵਿੱਚ ਵ੍ਹੀਲਚੇਅਰਾਂ ਦਿੱਤੀਆਂ

ਐਸ.ਏ ਐਸ ਨਗਰ, 7 ਦਸੰਬਰ (ਸ.ਬ.) ਮੁਹਾਲੀ ਪ੍ਰਾਪਰਟੀ ਕਸਲਟੈਂਟਸ ਐਸੋਸੀਏਸ਼ਨ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਅੰਗਹੀਣ ਵਿਅਕਤੀਆਂ ਦੀਆਂ ਔਕੜਾਂ ਨੂੰ ਮੁੱਖ ਰੱਖਦਿਆਂ ਵ੍ਹੀਲਚੇਅਰ ਮੁਹਈਆ ਕਰਵਾਈਆਂ ਗਈਆਂ ਹਨ| ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਅਤੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਸੀ ਕਿ ਤਹਿਸੀਲ ਕਾਂਪਲੈਕਸ ਵਿੱਚ ਵ੍ਹੀਲ ਚੇਅਰ ਦੀ ਸੁਵਿਧਾ ਨਾ ਹੋਣ ਕਾਰਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਸ ਤੇ ਸੰਸਥਾ ਵਲੋਂ ਇਹ ਵ੍ਹੀਲਚੇਅਰਾਂ ਮੁਹਈਆ ਕਰਵਾਈਆਂ ਗਈਆਂ ਹਨ| ਇਸ ਮੌਕੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਵਿਜੇ ਕੁਮਾਰ ਤੇ ਸਮੂਹ ਸਟਾਫ, ਐਸੋਸੀਏਸ਼ਨ ਦੇ ਚੇਅਰਮੈਨ ਏ ਕੇ ਪਵਾਰ, ਵਿੱਤ ਸਕੱਤਰ ਜਤਿੰਦਰ ਆਨੰਦ (ਟਿੰਕੂ), ਗੁਰਮੀਤ ਸਿੰਘ ਸੇਤਿਆ, ਰੌਬਿਨ, ਧਰਮਿੰਦਰ ਆਨੰਦ ਅਤੇ ਗੁਰਚਰਣ ਸਿੰਘ, ਡੀ ਐਸ ਧਾਲੀਵਾਲ, ਅਮਰਜੀਤ ਸਿੰਘ ਲੌਂਗੀਆ, ਲਲਿਤ ਸੂਦ, ਹੰਸ ਰਾਜ ਸਾਮਾ (ਸਾਰੇ ਵਕੀਲ) ਅਤੇ ਹੋਰ ਪਤਵੰਤੇ ਹਾਜਰ ਸਨ|

Leave a Reply

Your email address will not be published. Required fields are marked *