ਅੰਗਹੀਣ ਗਰੀਬ ਲੋੜਵੰਦ ਬੱਚਿਆਂ ਲਈ ਮੁਫਤ ਕੰਬਲ ਵੰਡ ਸਮਾਗਮ ਕਰਵਾਇਆ

ਚੰਡੀਗੜ੍ਹ, 30 ਜਨਵਰੀ (ਸ.ਬ.) ਸਥਾਨਕ ਸੈਕਟਰ 56 ਦੀ ਮਜਦੂਰ ਕਾਲੋਨੀ ਵਿਖੇ ‘ਦੀ ਹੈਡੀਕੈਂਪਸ ਵੈਲਫੇਅਰ ਐਸੋਸੀਏਸ਼ਨ’ ਚੰਡੀਗੜ੍ਹ ਵੱਲੋਂ ਅੰਗਹੀਣ ਗਰੀਬ ਬੱਚਿਆਂ ਨੂੰ ਮੁਫਤ ਕੰਬਲ ਵੰਡਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਹਰ ਰੋਜ਼ ਮੁਫਤ ਲੰਗਰ ਲਗਾਉਣ ਵਾਲੇ ਬਾਬਾ ਬਲਬੀਰ ਸਿੰਘ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਕੀਤੀ ਗਈ|
ਸੰਸਥਾ ਦੇ ਪ੍ਰਧਾਨ ਸ੍ਰੀ ਰਮੇਸ਼ ਚਦੋਰੀਆ ਨੇ ਦੱਸਿਆ ਕਿ ਇਸ ਸੰਸਥਾ ਕੋਲ 90 ਤੋਂ ਵੱਧ ਬੱਚੇ ਰਜਿਸਟਰਡ ਹਨ ਅਤੇ ਹਰ ਸਾਲ ਠੰਢ ਵਿੱਚ ਉਹਨਾਂ ਨੂੰ ਕੰਬਲ ਵੰਡੇ ਜਾਂਦੇ ਹਨ| ਇਸ ਸਾਲ ਵੀ 40 ਬੱਚਿਆਂ ਨੂੰ ਕੰਬਲ ਵੰਡੇ ਗਏ| ਇਹ ਕੰਬਲ ਸੈਕਟਰ – 37 ਚੰਡੀਗੜ੍ਹ ਦੇ ਗੋਸਲ ਪਰਿਵਾਰ ਵੱਲੋਂ ਦਾਨ ਕੀਤੇ ਗਏ ਹਨ|
ਇਸ ਮੌਕੇ ਤੇ ਬੱਚਿਆ ਨੂੰ ਫਲ ਅਤੇ ਮਠਿਆਇਆਂ ਵੀ ਵੰਡੀਆਂ ਗਈਆਂ| ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਭਰਤ ਕੁਮਾਰ , ਸ੍ਰੀਮਤੀ ਮਨਪ੍ਰੀਤ ਗੋਸਲ, ਸ੍ਰੀ ਪ੍ਰਵੀਨ ਕੁਮਾਰ, ਦਵਿੰਦਰ ਕੁਮਾਰ, ਬੱਚੇ ਅਤੇ ਸੈਕਟਰ 56 ਦੀ ਕਲੋਨੀ ਦੇ ਵਸਨੀਕ ਹਾਜ਼ਿਰ ਸਨ|

Leave a Reply

Your email address will not be published. Required fields are marked *