ਅੰਡਰਵਰਲਡ ਡਾਨ ਛੋਟਾ ਸ਼ਕੀਲ ਦਾ ਸਾਥੀ ਜੁਨੈਦ ਚੌਧਰੀ ਗ੍ਰਿਫਤਾਰ

ਨਵੀਂ ਦਿੱਲੀ, 9 ਜੂਨ (ਸ.ਬ.)  ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਨੇ ਅੰਡਰਵਰਲਡ ਡਾਨ ਛੋਟਾ ਸ਼ਕੀਲ ਦੇ ਗੁਰਗੇ ਜੁਨੈਦ ਚੌਧਰੀ ਨੂੰ ਗ੍ਰਿਫਤਾਰ ਕੀਤਾ ਹੈ|
ਉਸ ਤੇ ਵੱਖ-ਵੱਖ ਥਾਣਿਆਂ ਵਿੱਚ ਕਈ ਤਰ੍ਹਾਂ ਦੇ ਕੇਸ ਦਰਜ ਹਨ| ਜੁਨੈਦ ਨੇ ਪੁੱਛ-ਗਿੱਛ ਵਿੱਚ ਖੁਲਾਸਾ ਕੀਤਾ ਕਿ ਸ਼ਕੀਲ ਨੇ ਉਸ ਨੂੰ ਇਸਲਾਮਿਕ ਸਕਾਲਰ ਤਾਰਿਕ ਫਤਿਹ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ, ਜਿਸ ਲਈ ਉਸ ਨੂੰ ਹਵਾਲਾ ਰਾਹੀਂ ਪੈਸੇ ਭਿਜਵਾਏ ਸਨ| ਸਪੈਸ਼ਲ ਸੈੱਲ ਨੇ ਜੁਨੈਦ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਹੈ|
ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ  ਵਿੱਚ ਜੁਨੈਦ ਨੂੰ ਤਿੰਨ ਹੋਰ ਬਦਮਾਸ਼ਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ| ਉਸ ਸਮੇਂ ਜੁਨੈਦ ਅਤੇ ਉਸ ਦੇ ਸਾਥੀ ਹਿੰਦੂ ਸਭਾ ਮੁਖੀ ਸਵਾਮੀ ਚੱਕਰਪਾਣੀ ਦਾ ਕਤਲ ਕਰਨ ਦੀ ਸਾਜਿਸ਼ ਰਚ ਰਹੇ ਸਨ| ਇਸ ਮਾਮਲੇ ਵਿੱਚ ਚੌਧਰੀ ਕੁਝ ਮਹੀਨੇ ਜੇਲ  ਵਿੱਚ ਬੰਦ ਰਿਹਾ ਅਤੇ ਫਿਰ ਜ਼ਮਾਨਤ ਤੇ ਰਿਹਾਅ ਹੋ ਗਿਆ ਸੀ| ਫਿਲਹਾਲ ਪੁਲੀਸ ਚੌਧਰੀ ਤੋਂ ਪੁੱਛ-ਗਿੱਛ ਕਰ ਰਹੀ ਹੈ|

Leave a Reply

Your email address will not be published. Required fields are marked *